ਸੜਕ ਹਾਦਸੇ ’ਚ ਮਹਿਲਾ ਡਾਕਟਰ ਦੀ ਮੌਤ, ਕੇਸ ਦਰਜ
ਨੈਸ਼ਨਲ ਹਾਈਵੇ ਖੰਨਾ ’ਤੇ ਵਾਪਰੇ ਹਾਦਸੇ ਵਿੱਚ ਮਹਿਲਾ ਡਾਕਟਰ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਲਵਨੀਸ਼ ਕੌਰ ਚੌਹਾਨ (26) ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ ਜਿਸ ਨੂੰ ਸੜਕ ਪਾਰ ਕਰਨ ਮੌਕੇ ਇੱਕ ਤੇਜ਼ ਰਫ਼ਤਾਰ ਵਾਹਨ ਚਾਲਕ ਨੇ ਫੇਟ ਮਾਰ ਦਿੱਤੀ...
Advertisement
ਨੈਸ਼ਨਲ ਹਾਈਵੇ ਖੰਨਾ ’ਤੇ ਵਾਪਰੇ ਹਾਦਸੇ ਵਿੱਚ ਮਹਿਲਾ ਡਾਕਟਰ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਲਵਨੀਸ਼ ਕੌਰ ਚੌਹਾਨ (26) ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ ਜਿਸ ਨੂੰ ਸੜਕ ਪਾਰ ਕਰਨ ਮੌਕੇ ਇੱਕ ਤੇਜ਼ ਰਫ਼ਤਾਰ ਵਾਹਨ ਚਾਲਕ ਨੇ ਫੇਟ ਮਾਰ ਦਿੱਤੀ ਤੇ ਲਵਲੀਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਡਾ. ਚੌਹਾਨ ਖੰਨਾ ਦੇ ਭੱਟੀਆਂ ਇਲਾਕੇ ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦੀ ਸੀ ਤੇ ਇਥੋਂ ਦੇ ਨਿੱਜੀ ਹਸਪਤਾਲ ਵਿਚ ਕੰਮ ਕਰਦੀ ਸੀ। ਬੀਤੀ ਰਾਤ ਜਦੋਂ ਉਹ ਡਿਊਟੀ ਖ਼ਤਮ ਕਰ ਕੇ ਘਰ ਪਰਤ ਰਹੀ ਸੀ ਤਾਂ ਇਹ ਹਾਦਸਾ ਵਾਪਰਿਆ। ਐੱਸਐੱਸਐੱਫ਼ ਟੀਮ ਦੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ ’ਤੇ ਪੁੱਜੇ ਅਤੇ ਕਾਰ ਚਾਲਕ ਨੂੰ ਫੜ ਲਿਆ ਹੈ।
Advertisement
Advertisement
×