ਮਹਿਲਾ ਵੱਲੋਂ ਭੇਤ-ਭਰੀ ਹਾਲਤ ’ਚ ਖ਼ੁਦਕੁਸ਼ੀ
ਨਿੱਜੀ ਪੱਤਰ ਪ੍ਰੇਰਕ ਖੰਨਾ, 7 ਜੁਲਾਈ ਇੱਥੋਂ ਦੇ ਪੁਰਾਣਾ ਬਜ਼ਾਰ ਇਲਾਕੇ ਵਿੱਚ ਇਕ ਮਹਿਲਾ ਨੇ ਭੇਤ-ਭਰੀ ਹਾਲਤ ’ਚ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਹੇਮਾ ਵਜੋਂ ਹੋਈ, ਜਿਸ ਨੇ ਆਪਣੇ ਘਰ ਦੇ ਕਮਰੇ ਵਿਚ ਪੱਖੇ ਨਾਲ ਲਟਕ ਕੇ ਖੁਦਕਸ਼ੀ ਕਰ...
Advertisement
ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਜੁਲਾਈ
Advertisement
ਇੱਥੋਂ ਦੇ ਪੁਰਾਣਾ ਬਜ਼ਾਰ ਇਲਾਕੇ ਵਿੱਚ ਇਕ ਮਹਿਲਾ ਨੇ ਭੇਤ-ਭਰੀ ਹਾਲਤ ’ਚ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਹੇਮਾ ਵਜੋਂ ਹੋਈ, ਜਿਸ ਨੇ ਆਪਣੇ ਘਰ ਦੇ ਕਮਰੇ ਵਿਚ ਪੱਖੇ ਨਾਲ ਲਟਕ ਕੇ ਖੁਦਕਸ਼ੀ ਕਰ ਲਈ। ਜਾਣਕਾਰੀ ਅਨੁਸਾਰ ਹੇਮਾ ਦਾ ਦੂਜਾ ਵਿਆਹ ਖੰਨਾ ਦੇ ਰਹਿਣ ਵਾਲੇ ਸ਼ਾਮ ਸੁੰਦਰ ਉਰਫ਼ ਮਾਮੂ ਨਾਲ ਹੋਇਆ ਸੀ। ਸ਼ਾਮ ਸੁੰਦਰ ਦੇ ਪਹਿਲੇ ਵਿਆਹ ਤੋਂ ਦੋ ਪੁੱਤਰ ਹਨ, ਜਿਨ੍ਹਾਂ ਵਿੱਚੋਂ ਇਕ ਵਿਦੇਸ਼ ਰਹਿੰਦਾ ਹੈ। ਹੇਮਾ ਦੀ ਆਪਣੇ ਪਹਿਲੇ ਵਿਆਹ ਤੋਂ 14 ਸਾਲ ਦੀ ਧੀ ਹੈ, ਜੋ ਉਸ ਨਾਲ ਇਸ ਘਰ ਵਿੱਚ ਰਹਿੰਦੀ ਸੀ। ਬੀਤੀ ਦੇਰ ਰਾਤ ਹੇਮਾ ਨੇ ਕਮਰੇ ਦੇ ਦਰਵਾਜ਼ੇ ਦੀ ਅੰਦਰੋਂ ਕੁੰਡੀ ਲਾ ਕੇ ਖੁਦਕਸ਼ੀ ਕਰ ਲਈ। ਥਾਣਾ ਸਿਟੀ ਖੰਨਾ ਦੇ ਪੁਲੀਸ ਅਧਿਕਾਰੀ ਜਗਤਾਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਖੁਦਕਸ਼ੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ।
Advertisement
×