ਮਹਿਲਾ ਹੈਰੋਇਨ ਤੇ ਡਰੱਗ ਮਨੀ ਸਣੇ ਗ੍ਰਿਫ਼ਤਾਰ
ਇੱਥੋਂ ਦੀ ਪੁਲੀਸ ਨੇ ਅਪਰੇਸ਼ਨ ਕਾਸੋ ਤਹਿਤ ਇੱਕ ਔਰਤ ਨੂੰ 16 ਗ੍ਰਾਮ ਹੈਰੋਇਨ ਤੇ 7 ਹਜ਼ਾਰ ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲੀਸ ਇਲਾਕੇ ਅੰਦਰ ਆਪਰੇਸ਼ਨ ਕਾਸੋ ਤਹਿਤ ਤਲਾਸ਼ੀ ਅਭਿਆਨ ਚਲਾ ਰਹੀ...
Advertisement
ਇੱਥੋਂ ਦੀ ਪੁਲੀਸ ਨੇ ਅਪਰੇਸ਼ਨ ਕਾਸੋ ਤਹਿਤ ਇੱਕ ਔਰਤ ਨੂੰ 16 ਗ੍ਰਾਮ ਹੈਰੋਇਨ ਤੇ 7 ਹਜ਼ਾਰ ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲੀਸ ਇਲਾਕੇ ਅੰਦਰ ਆਪਰੇਸ਼ਨ ਕਾਸੋ ਤਹਿਤ ਤਲਾਸ਼ੀ ਅਭਿਆਨ ਚਲਾ ਰਹੀ ਸੀ। ਇਸ ਦੌਰਾਨ ਪੁਲੀਸ ਨੂੰ ਇਤਲਾਹ ਮਿਲੀ ਅਤੇ ਚੌਕ ਦੇ ਨੇੜੇ ਇਕ ਸਕੂਲ ਬੈਗ ਵੇਚਣ ਵਾਲੀ ਦੁਕਾਨ ਨੂੰ ਚੈੱਕ ਕੀਤਾ ਗਿਆ। ਇਸ ਚੈਕਿੰਗ ਦੌਰਾਨ ਪੁਲੀਸ ਨੂੰ ਉੱਥੇ ਬੈਠੀ ਮਹਿਲਾ ਦੁਕਾਨਦਾਰ ਜਸਪ੍ਰੀਤ ਕੌਰ ਪਤਨੀ ਵਰਿੰਦਰ ਕੁਮਾਰ ਪਾਸੋਂ 16 ਗ੍ਰਾਮ ਹੈਰੋਇਨ ਅਤੇ 7 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।
Advertisement
Advertisement
×