ਹੜ੍ਹ ਪੀੜਤਾਂ ਲਈ ਕਣਕ ਤੇ ਡੀ ਏ ਪੀ ਭੇਜੀ
ਨਜ਼ਦੀਕੀ ਪਿੰਡ ਕਮਾਲਪੁਰਾ ਤੋਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਬੁਰਜ ਗਿੱਲ) ਜ਼ਿਲ੍ਹਾ ਲੁਧਿਆਣਾ ਵੱਲੋਂ ਅੱਜ ਹੜ੍ਹ ਪੀੜਤਾਂ ਲਈ ਕਣਕ, ਡੀ ਏ ਪੀ ਅਤੇ ਲੰਗਰ ਦੀ ਸੇਵਾ ਭੇਜੀ ਗਈ। ਇਸ ਸਮੱਗਰੀ ਦੀ ਗੱਡੀ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਫਿਰੋਜ਼ਪੁਰ ਤੇ...
Advertisement
ਨਜ਼ਦੀਕੀ ਪਿੰਡ ਕਮਾਲਪੁਰਾ ਤੋਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਬੁਰਜ ਗਿੱਲ) ਜ਼ਿਲ੍ਹਾ ਲੁਧਿਆਣਾ ਵੱਲੋਂ ਅੱਜ ਹੜ੍ਹ ਪੀੜਤਾਂ ਲਈ ਕਣਕ, ਡੀ ਏ ਪੀ ਅਤੇ ਲੰਗਰ ਦੀ ਸੇਵਾ ਭੇਜੀ ਗਈ। ਇਸ ਸਮੱਗਰੀ ਦੀ ਗੱਡੀ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਫਿਰੋਜ਼ਪੁਰ ਤੇ ਫਾਜ਼ਿਲਕਾ ਇਲਾਕੇ ਲਈ ਰਵਾਨਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨਾਲ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਰਾਜਵੀਰ ਸਿੰਘ ਘੁਡਾਣੀ, ਬਲਵਿੰਦਰ ਸਿੰਘ ਹੰਸਰਾ, ਸਤਿਬੀਰ ਸਿੰਘ ਬੋਪਾਰਾਏ ਖੁਰਦ ਆਦਿ ਮਿਲ ਕੇ ਇਹ ਰਾਹਤ ਸਮੱਗਰੀ ਲੋੜਵੰਦਾਂ ਪਿੰਡਾਂ ਵਿੱਚ ਲੋਕਾਂ ਨੂੰ ਵੰਡਣਗੇ। ਸ੍ਰੀ ਕਮਾਲਪੁਰਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਪੂਰਥਲਾ ਦੇ ਪਿੰਡ ਖਿਜਰਪੁਰ ਵਿਖੇ ਸੂਬਾ ਕਮੇਟੀ ਦੀ ਅਗਵਾਈ ਵਿੱਚ ਹੜ੍ਹ ਪੀੜਤਾਂ ਨੂੰ ਪਹਿਲੀ ਕਿਸ਼ਤ ਵੰਡੀ ਗਈ ਸੀ। ਇਸ ਮੌਕੇ ਚਮਕੌਰ ਸਿੰਘ ਗਿੱਲ, ਸਰਪੰਚ ਮਨਦੀਪ ਸਿੰਘ, ਹਰਭਜਨ ਸਿੰਘ, ਦਲੀਪ ਸਿੰਘ, ਚਰਨਜੀਤ ਸਿੰਘ ਬਾਸੀ, ਸਾਧੂ ਸਿੰਘ ਚੱਕ ਭਾਈ ਵੀ ਹਾਜ਼ਰ ਸਨ।
Advertisement
Advertisement
Advertisement
×

