DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੀਸੀਜੀ ਤੇ ਕੇਸੀਡਬਲਿਯੂ ਵਿੱਚ ਨਵੇਂ ਵਿਦਿਆਰਥੀਆਂ ਦਾ ਸਵਾਗਤ

ਇਥੋਂ ਦੇ ਸਰਕਾਰੀ ਕਾਲਜ ਫਾਰ ਗਰਲਜ਼ ਅਤੇ ਖਾਲਸਾ ਕਾਲਜ ਫਾਰ ਵਿਮੈੱਨ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਨਿੱਘੀ ਜੀ ਆਇਆਂ ਆਖਣ ਲਈ ਸਮਾਗਮ ਕਰਵਾਏ ਗਏ। ਖਾਲਸਾ ਕਾਲਜ ਵਿੱਚ ਕੰਪਿਊਟਰ ਸਾਇੰਸ, ਬਿਜ਼ਨਸ ਮੈਨੇਜਮੈਂਟ ਅਤੇ ਸਾਇੰਸ ਵਿਭਾਗ ਵੱਲੋਂ ਫਰੈਸ਼ਰ ਵਿਦਿਆਰਥੀਆਂ ਲਈ ਪ੍ਰੋਗਰਾਮ...
  • fb
  • twitter
  • whatsapp
  • whatsapp
featured-img featured-img
ਸਰਕਾਰੀ ਕਾਲਜ ਲੜਕੀਆਂ ਵਿੱਚ ਖਿਤਾਬ ਜਿੱਤਣ ਵਾਲੀਆਂ ਵਿਦਿਆਰਥਣਾਂ। -ਫੋਟੋ: ਬਸਰਾ
Advertisement

ਇਥੋਂ ਦੇ ਸਰਕਾਰੀ ਕਾਲਜ ਫਾਰ ਗਰਲਜ਼ ਅਤੇ ਖਾਲਸਾ ਕਾਲਜ ਫਾਰ ਵਿਮੈੱਨ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਨਿੱਘੀ ਜੀ ਆਇਆਂ ਆਖਣ ਲਈ ਸਮਾਗਮ ਕਰਵਾਏ ਗਏ। ਖਾਲਸਾ ਕਾਲਜ ਵਿੱਚ ਕੰਪਿਊਟਰ ਸਾਇੰਸ, ਬਿਜ਼ਨਸ ਮੈਨੇਜਮੈਂਟ ਅਤੇ ਸਾਇੰਸ ਵਿਭਾਗ ਵੱਲੋਂ ਫਰੈਸ਼ਰ ਵਿਦਿਆਰਥੀਆਂ ਲਈ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵੱਖ ਵੱਖ ਗੀਤਵਿਧੀਆਂ ਅਤੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਵਿਦਿਆਰਥਣਾਂ ਨੇ ਮਾਡਲਿੰਗ ਰਾਹੀਂ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਇਸ ਵਿੱਚ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ।

Advertisement

ਡਾ. ਹਨੀ ਵਾਲੀਆ, ਡਾ. ਖੁਸ਼ਦੀਪ ਕੌਰ ਅਤੇ ਡਾ. ਅਦਿਤੀ ਸਤੀਜਾ ਨੇ ਜੱਜਾਂ ਦੀ ਭੂਮਿਕਾ ਨਿਭਾਈ। ਕੰਪਿਊਟਰ ਸਾਇੰਸ ਵਿਭਾਗ ਵਿੱਚੋਂ ਕ੍ਰਿਸਟੀ ਸ਼ਰਮਾ ਜਦਕਿ ਬਿਜ਼ਨਸ ਮੈਨੇਜਮੈਂਟ ਵਿਭਾਗ ਵੱਲੋਂ ਸਿਮਰਨ ਕੌਰ ਨੇ ਮਿਸ ਫਰੈਸ਼ਰ ਦੇ ਖਿਤਾਬ ਜਿੱਤੇ। ਇੰਨਾਂ ਤੋਂ ਇਲਾਵਾ ਪ੍ਰੇਰਨਾ ਅਰੋੜਾ, ਪ੍ਰਤਿਸ਼ਠਾ ਮਲਹੋਤਰਾ, ਮੰਨਤ ਬੱਸੀ, ਨਵਜੋਤ ਕੌਰ, ਗੁਰਸਿਮਰਨ ਕੌਰ, ਅਸੀਸ ਕੌਰ, ਰਿਧੀ ਮੌਂਗਾ, ਸਾਂਚੀ ਗੋਗੀਆ, ਸ਼੍ਰੇਆ, ਮਹਿਮਾ, ਭੂਮੀ, ਲਿਜ਼ਾ ਨੇ ਵੱਖ ਵੱਖ ਖਿਤਾਬ ਆਪਣੇ ਨਾਮ ਕੀਤੇ।

ਇਸੇ ਤਰ੍ਹਾਂ ਸਰਕਾਰੀ ਕਾਲਜ ਫਾਰ ਗਰਲਜ਼ ਵਿੱਚ ਵੀ ਨਵੀਆਂ ਵਿਦਿਆਰਥਣਾਂ ਨੂੰ ਨਿੱਘੀ ਜੀ ਆਇਆਂ ਆਖੀ ਗਈ। ਇਸ ਮੌਕੇ ਕਰਵਾਏ ਸਮਾਗਮ ਵਿੱਚ ਕਾਲਜ ਪ੍ਰਿੰਸੀਪਲ ਸੁਮਨ ਲਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਨਵੀਆਂ ਦਾਖਲ ਹੋਈਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ, ਉਨ੍ਹਾਂ ਨੂੰ ਮਿਹਨਤ ਨਾਲ ਆਪਣਾ, ਆਪਣੇ ਮਾਪਿਆਂ ਅਤੇ ਕਾਲਜ ਦਾ ਨਾਂ ਹੋਰ ਉੱਚਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਿੱਥੇ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਰੈਂਪ ਵਾਕ ਅਤੇ ਪ੍ਰਤਿਭਾ ਸ਼ੋਅ ਵੀ ਖਿੱਚ ਦਾ ਕੇਂਦਰ ਰਹੇ। ਇਸ ਦੌਰਾਨ ਸਿੱਧੀਸ਼ਾ ਭੰਡਾਰੀ ਨੂੰ ਮਿਸ ਫਰੈਸ਼ਰ, ਮਾਨਿਆ ਝਾਮ ਨੂੰ ਪਹਿਲੀ ਰਨਰ ਅੱਪ, ਤਨਵੀਰ ਨੂੰ ਦੂਜੀ ਰਨਰ ਅੱਪ ਚੁਣਿਆ ਗਿਆ। ਇਸ ਤੋਂ ਇਲਾਵਾ ਰਿਸ਼ਿਕਾ ਨਾਇਬ, ਜਸਪ੍ਰੀਤ ਕੌਰ, ਚੰਚਲ, ਅੰਨਾ, ਪ੍ਰਭਜੋਤ ਅਤੇ ਭੂਮੀ ਨੂੰ ਵਿਸ਼ੇਸ਼ ਖਿਤਾਬ ਦਿੱਤੇ ਗਏ। ਮਨਦੀਪ ਕੌਰ, ਕਮਲਦੀਪ ਕੌਰ ਅਤੇ ਡਾ. ਮਨੀਸ਼ਾ ਨੇ ਜੱਜਾਂ ਦੀ ਭੂਮਿਕਾ ਨਿਭਾਈ। ਵਿਭਾਗ ਮੁਖੀ ਸਰਿਤਾ ਖੁਰਾਨਾ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

Advertisement
×