DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੈਸ ਫੈਕਟਰੀਆਂ ਖ਼ਿਲਾਫ਼ ਹੁਣ ਆਰ-ਪਾਰ ਦੀ ਲੜਾਈ ਲੜਾਂਗੇ: ਧਨੇਰ

ਜਸਬੀਰ ਸਿੰਘ ਸ਼ੇਤਰਾ ਜਗਰਾਉਂ, 8 ਜੂਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਲੱਗ ਰਹੀਆਂ ਚਾਰ ਬਾਇਓ ਗੈਸ ਫੈਕਟਰੀਆਂ ਖ਼ਿਲਾਫ਼ ਹੁਣ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਇਨ੍ਹਾਂ ਫੈਕਟਰੀਆਂ ਨੂੰ ਮੁਕੰਮਲ ਤੌਰ...
  • fb
  • twitter
  • whatsapp
  • whatsapp
featured-img featured-img
ਅਖਾੜਾ ਦੇ ਧਰਨੇ ਵਿੱਚ ਪਿੰਡ ਵਾਸੀਆਂ ਨਾਲ ਬੈਠੇ ਮਨਜੀਤ ਸਿੰਘ ਧਨੇਰ।
Advertisement

ਜਸਬੀਰ ਸਿੰਘ ਸ਼ੇਤਰਾ

ਜਗਰਾਉਂ, 8 ਜੂਨ

Advertisement

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਲੱਗ ਰਹੀਆਂ ਚਾਰ ਬਾਇਓ ਗੈਸ ਫੈਕਟਰੀਆਂ ਖ਼ਿਲਾਫ਼ ਹੁਣ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਇਨ੍ਹਾਂ ਫੈਕਟਰੀਆਂ ਨੂੰ ਮੁਕੰਮਲ ਤੌਰ ’ਤੇ ਬੰਦ ਕਰ ਕੇ ਹੀ ਪੱਕੇ ਮੋਰਚੇ ਚੁੱਕੇ ਜਾਣਗੇ। ਇਸ ਰੋਸ ਤੇ ਵਿਰੋਧ ਵਿੱਚ ਗਿਆਰਾਂ ਜੂਨ ਨੂੰ ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਹੋਣ ਵਾਲੀ ਸਾਂਝੀ ਰੈਲੀ ਵਿੱਚ ਅਹਿਮ ਐਲਾਨ ਹੋਣਗੇ। ਉਹ ਜਗਰਾਉਂ ਨੇੜਲੇ ਪਿੰਡ ਅਖਾੜਾ ਵਿੱਚ ਉਸਾਰੀ ਅਧੀਨ ਗੈਸ ਫੈਕਟਰੀ ਖ਼ਿਲਾਫ਼ ਪਿੰਡ ਵਾਲਿਆਂ ਵੱਲੋਂ ਚਾਲੀ ਦਿਨ ਤੋਂ ਲਾਏ ਧਰਨੇ ’ਚ ਪਹੁੰਚੇ ਹੋਏ ਸਨ। ਇਸ ਸਮੇਂ ਸਮੁੱਚੇ ਪਿੰਡ ਦਾ ਭਰਵਾਂ ਇਕੱਠ ਹੋਇਆ ਜਿਸ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹੋਏ। ਪੰਡਾਲ ਹਰੀਆਂ ਪੱਗਾਂ ਤੇ ਚੁੰਨੀਆਂ ਦੀ ਹਰਿਆਲੀ ਨਾਲ ਸਜਿਆ ਨਜ਼ਰ ਆਇਆ। ਪਹਿਲੀ ਜੂਨ ਨੂੰ ਇਸ ਪਿੰਡ ਵਿੱਚ ਲੋਕ ਸਭਾ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਸੀ। ਧਰਨੇ ਦੌਰਾਨ ਅੱਜ ਲੋਕ ਕਲਾ ਮੰਚ ਮੁੱਲਾਂਪੁਰ ਦੀ ਟੀਮ ਨੇ ਨਸ਼ਿਆਂ ਖ਼ਿਲਾਫ਼ ਨਾਟਕ ਖੇਡਿਆ।

ਜਥੇਬੰਦੀ ਦੇ ਸੂਬਾ ਪ੍ਰਧਾਨ ਸ੍ਰੀ ਧਨੇਰ ਨੇ ਕਿਹਾ ਕਿ ਅਖਾੜਾ ਵਾਸੀਆਂ ਨੇ ਵਾਤਾਵਰਨ ਦੇ ਮੁੱਦੇ ਨੂੰ ਗੰਭੀਰ ਏਜੰਡਾ ਬਣਾ ਕੇ ਜੀਵਨ, ਧਰਤੀ, ਹਵਾ, ਪਾਣੀ ਨੂੰ ਬਚਾਉਣ ਲਈ ਅਸਲ ਵਿੱਚ ਗੁਰ ਸ਼ਬਦਾਂ ’ਤੇ ਪਹਿਰਾ ਦਿੱਤਾ ਹੈ। ਅਖਾੜਾ ਵਾਸੀਆਂ ਨੂੰ ਇਸ ਏਕਤਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਖੇਤੀ ਤੇ ਕਿਰਤ ਦੀ ਰਾਖੀ ਲਈ ਅਜਿਹੀ ਏਕਤਾ ਹਰ ਪਿੰਡ ’ਚ ਉਸਾਰਨ ’ਤੇ ਜ਼ੋਰ ਦਿੱਤਾ।

ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਅਖਾੜਾ, ਘੁੰਗਰਾਲੀ ਰਾਜਪੂਤਾਂ, ਭੂੰਦੜੀ, ਮੁਸ਼ਕਾਬਾਦ ਵਿੱਚ ਜੋ ਸ਼ਾਨਦਾਰ ਏਕਤਾ ਉਸਰੀ ਹੈ, ਇਸ ਦਾ ਘੇਰਾ ਹੋਰ ਵਿਸ਼ਾਲ ਤੇ ਮਜ਼ਬੂਤ ਕਰਨ ਦੀ ਲੋੜ ਹੈ। ਸੁਰਿੰਦਰ ਸ਼ਰਮਾ ਦੀ ਅਗਵਾਈ ਵਿੱਚ ਨਸ਼ਿਆਂ ਦੇ ਕੋਹੜ ਖ਼ਿਲਾਫ਼ ਨਾਟਕ ‘ਇਨ੍ਹਾਂ ਜ਼ਖ਼ਮਾਂ ਦਾ ਕੀ ਕਰੀਏ’ ਨਾਜ਼ੁਕ ਮਸਲੇ ’ਤੇ ਜਨਤਾ ਨੂੰ ਚੇਤੰਨ ਕਰਨ ’ਚ ਸਫਲ ਰਿਹਾ। ਸੰਘਰਸ਼ ਕਮੇਟੀ ਦੇ ਆਗੂ ਗੁਰਤੇਜ ਸਿੰਘ ਤੇਜ ਨੇ ਕਿਹਾ ਕਿ ਚਾਰੇ ਸੰਘਰਸ਼ ਮੋਰਚਿਆਂ ਵੱਲੋਂ 11 ਜੂਨ ਨੂੰ ਡੀਸੀ ਦਫ਼ਤਰ ਦੇ ਘਿਰਾਓ ਵਿੱਚ ਹਰ ਘਰ ਦਾ ਇੱਕ ਜੀਅ ਸ਼ਾਮਲ ਹੋਵੇਗਾ। ਘੁੰਗਰਾਲੀ ਰਾਜਪੂਤਾਂ ਸੰਘਰਸ਼ ਕਮੇਟੀ ਦੇ ਆਗੂ ਗੁਰਪ੍ਰੀਤ ਸਿੰਘ ਗੁਰੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਲੱਗੀ ਫੈਕਟਰੀ ਦੀ ਬਦਬੂ ਨੇ ਲੋਕਾਂ ਦਾ ਜਿਊਣਾ ਔਖਾ ਕਰ ਦਿੱਤਾ ਹੈ। ਧਰਨੇ ਵਿੱਚ ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ, ਇੰਦਰਜੀਤ ਧਾਲੀਵਾਲ, ਨਿਰਮਲ ਸਿੰਘ ਭੰਮੀਪੁਰਾ, ਸੁਖਜੀਤ ਸਿੰਘ, ਹਰਦੇਵ ਸਿੰਘ, ਬਲਜੀਤ ਕੌਰ, ਨਸੀਬ ਕੌਰ, ਸਵਰਨਜੀਤ ਕੌਰ, ਜਸਵਿੰਦਰ ਕੌਰ, ਰਛਪਿੰਦਰ ਕੌਰ ਆਦਿ ਸ਼ਾਮਲ ਹੋਏ।

Advertisement
×