ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸ਼ਹਿਰ ਦੀ ਸਫ਼ਾਈ ਨਾ ਹੋਣ ’ਤੇ ਸੰਘਰਸ਼ ਦੀ ਚਿਤਾਵਨੀ

ਮਾਣੂੰਕੇ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਮਗਰੋਂ ਮੰਗ ਪੱਤਰ ਦਿੱਤਾ
ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਰਿਹਾਇਸ਼ ਅੱਗੇ ਰੋਸ ਪ੍ਰਗਟਾਉਂਦੇ ਹੋਏ ਕਾਰਕੁਨ।
Advertisement

ਨਗਰ ਸੁਧਾਰ ਸਭਾ ਦੇ ਸੱਦੇ ’ਤੇ ਕੌਂਸਲ ਦਫ਼ਤਰ ਅੱਗੇ ਧਰਨਾ

ਰੋਸ਼ਨੀਆਂ ਦੇ ਸ਼ਹਿਰ ਜਗਰਾਉਂ ਦੇ ਹਨੇਰਿਆਂ ਦਾ ਸ਼ਹਿਰ ਬਣਨ ਅਤੇ ਚੁਫੇਰੇ ਗੰਦਗੀ ਫੈਲਣ ਤੋਂ ਰੋਹ ਵਿੱਚ ਆਏ ਲੋਕਾਂ ਨੇ ਅੱਜ ਇਥੇ ਨਗਰ ਕੌਂਸਲ ਦਫ਼ਤਰ ਮੂਹਰੇ ਰੋਸ ਧਰਨਾ ਦਿੱਤਾ। ਇਹ ਧਰਨਾ ਨਗਰ ਸੁਧਾਰ ਸਭਾ ਦੇ ਸੱਦੇ ’ਤੇ ਦਿੱਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅੱਜ ਸ਼ਹਿਰ ਦੇ ਜਿਸ ਮਰਜ਼ੀ ਹਿੱਸੇ ਵਿੱਚ ਚਲੇ ਜਾਓ ਹਰ ਪਾਸੇ ਗੰਦਗੀ ਤੇ ਬਦਬੂ ਹੀ ਫੈਲੀ ਹੋਈ ਹੈ। ਇੰਨੇ ਵੱਡੇ ਅਤੇ ਵੱਡੀ ਆਬਾਦੀ ਵਾਲੇ ਇਤਿਹਾਸਕ ਸ਼ਹਿਰ ਕੋਲ ਕੂੜ ਸੁੱਟ ਲਈ ਕੋਈ ਢੁੱਕਵੀਂ ਥਾਂ ਹੀ ਨਹੀਂ। ਬੁਲਾਰਿਆਂ ਨੇ ਸਰਕਾਰ ਤੇ ਕੌਂਸਲਰਾਂ ਦੀ ਕਾਰਗੁਜ਼ਾਰੀ ਦੀ ਨਿਖੇਧੀ ਕੀਤੀ।

Advertisement

ਧਰਨਾਕਾਰੀਆਂ ਨੇ ਇਹ ਮਸਲੇ ਪੰਦਰਾਂ ਦਿਨਾਂ ਵਿੱਚ ਹੱਲ ਕਰਨ ਦਾ ਅਲਟੀਮੇਟਮ ਦਿੱਤਾ। ਇਸ ਪਾਸੇ ਧਿਆਨ ਨਾ ਦੇਣ ’ਤੇ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਗਈ। ਪ੍ਰਧਾਨ ਮਾ. ਅਵਤਾਰ ਸਿੰਘ, ਸਕੱਤਰ ਕੰਵਲਜੀਤ ਖੰਨਾ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ, ਕਾਮਰੇਡ ਗੁਰਮੇਲ ਰੂਮੀ, ਮਾਸਟਰ ਜਸਵੰਤ ਸਿੰਘ ਕਲੇਰ, ਕਾਮਰੇਡ ਮੁਖਤਿਆਰ ਸਿੰਘ, ਜਗਦੀਸ਼ ਸਿੰਘ, ਅਵਤਾਰ ਸਿੰਘ ਬਿੱਲਾ, ਸੁੱਖ ਜਗਰਾਓਂ ਆਦਿ ਨੇ ਕਿਹਾ ਕਿ ਨਗਰ ਕੌਂਸਲ ਵਿੱਚ ਸਿਖਰਾਂ ’ਤੇ ਪੰਹੁਚੀ ਧੜੇਬੰਦੀ ਨੇ ਸ਼ਹਿਰ ਦੇ ਸਾਰੇ ਵਿਕਾਸ ਕਾਰਜ ਠੱਪ ਕਰਵਾ ਦਿੱਤੇ ਹਨ। ਟੁੱਟੀਆਂ ਸੜਕਾਂ, ਕਮਲ ਚੌਕ ਅਤੇ ਤੇ ਪੁਰਾਣੀ ਮੰਡੀ ਵਿੱਚ ਗੋਡੇ ਗੋਡੇ ਖੜ੍ਹਦਾ ਬਾਰਿਸ਼ ਦਾ ਪਾਣੀ ਚਾਰ ਦਹਾਕਿਆਂ ਤੋਂ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਵਿਧਾਨ ਸਭਾ ਚੋਣਾਂ ਮੌਕੇ ਹਲਫ਼ੀਆ ਬਿਆਨ ਦੇ ਕੇ ਇਹ ਮਸਲਾ ਸਰਕਾਰ ਬਣਦੇ ਹੀ ਹੱਲ ਕਰਨ ਦਾ ਵਾਅਦਾ ਕੀਤਾ ਸੀ ਜੋ ਅਜੇ ਤਕ ਅਧੂਰਾ ਹੈ। ਰਾਏਕੋਟ ਰੋਡ, ਮਲਕ ਰੋਡ, ਡਿਸਪੋਜ਼ਲ ਰੋਡ, ਸੂਆ ਰੋਡ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ। ਸ਼ਹਿਰ ਭਰ ਵਿੱਚ ਕੂੜਾ ਸੁੱਟਣ ਲਈ ਕੋਈ ਯੋਗ ਪ੍ਰਬੰਧ ਨਹੀਂ ਹੈ। ਆਵਾਰਾ ਡੰਗਰਾਂ ਦੀ ਭਰਮਾਰ ਹੈ। ਆਵਾਰਾ ਕੁੱਤੇ ਕਿਸੇ ਸਮੇਂ ਵੀ ਕੋਈ ਹਾਦਸਾ ਕਰਨ ਲਈ ਖੁੱਲ੍ਹੇ ਹਨ। ਟਰੈਫਿਕ ਵਿਵਸਥਾ ਦਾ ਵੀ ਬੁਰਾ ਹਾਲ ਹੈ। ਧਰਨਾਕਾਰੀਆਂ ਨੇ ਮੁਜ਼ਾਹਰਾ ਕਰਕੇ ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਰੰਧਾਵਾ, ਨਗਰ ਕੌਂਸਲ ਪ੍ਰਧਾਨ ਜਤਿੰਦਰ ਰਾਣਾ, ਐਸਡੀਐਮ ਕਰਨਵੀਰ ਸਿੰਘ, ਏਡੀਸੀ ਕੁਲਪ੍ਰੀਤ ਸਿੰਘ, ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੂੰ ਮੰਗ ਪੱਤਰ ਪੇਸ਼ ਕੀਤਾ। ਇਹ ਮੰਗ ਪੱਤਰ ਰੋਸ ਮਾਰਚ ਕੱਢ ਕੇ ਦਿੱਤੇ ਗਏ। ਇਸ ਮੌਕੇ ਬਲਰਾਜ ਸਿੰਘ ਕੋਟਉਮਰਾ, ਇੰਦਰਜੀਤ ਧਾਲੀਵਾਲ, ਬਲਵਿੰਦਰ ਸਿੰਘ ਬਿੱਲੂ, ਸੁਰਜੀਤ ਸਿੰਘ ਦੌਧਰ, ਕੁੰਡਾ ਸਿੰਘ ਕਾਉਂਕੇ, ਮਦਨ ਸਿੰਘ, ਬਲਦੇਵ ਸਿੰਘ ਫੌਜੀ, ਜਿੰਦਰਪਾਲ ਧੀਮਾਨ, ਗੁਲਸ਼ਨ ਕਾਲੜਾ, ਸੁਦਰਸ਼ਨ ਕੁਮਾਰ, ਨੀਰਜ ਜੈਨ, ਹਰਨੇਕ ਸਿੰਘ ਸੋਈ, ਪ੍ਰਿਤਪਾਲ ਸਿੰਘ ਭੰਮੀਪੁਰਾ, ਹੁਕਮ ਰਾਜ ਦੇਹੜਕਾ ਤੇ ਹੋਰ ਹਾਜ਼ਰ ਸਨ।

Advertisement