ਪੰਜਾਬ ਵਪਾਰ ਮੰਡਲ ਵੱਲੋਂ ਚਿਤਾਵਨੀ
ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਿਛਲੇ ਲੰਮੇ ਸਮੇਂ ਤੋਂ ਲੰਬਿਤ ਜੀ ਐੱਸ ਟੀ ਅਤੇ ਵੈਟ ਰਿਫੰਡ ਨਾ ਕੀਤੇ ਤਾਂ ਪੰਜਾਬ ਭਰ ਦੇ ਵਪਾਰੀ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੋਸ ਮੁਹਿੰਮ ਦੀ ਸ਼ੁਰੂਆਤ ਕਰਨਗੇ।...
Advertisement
ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਿਛਲੇ ਲੰਮੇ ਸਮੇਂ ਤੋਂ ਲੰਬਿਤ ਜੀ ਐੱਸ ਟੀ ਅਤੇ ਵੈਟ ਰਿਫੰਡ ਨਾ ਕੀਤੇ ਤਾਂ ਪੰਜਾਬ ਭਰ ਦੇ ਵਪਾਰੀ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੋਸ ਮੁਹਿੰਮ ਦੀ ਸ਼ੁਰੂਆਤ ਕਰਨਗੇ। ਅੱਜ ਮਾਤਾ ਰਾਣੀ ਚੌਂਕ ‘ਚ ਸਥਿਤ ਦਫ਼ਤਰ ਵਿੱਚ ਕੀਤੀ ਮੀਟਿੰਗ ਦੌਰਾਨ ਜਨਰਲ ਸਕੱਤਰ ਸੁਨੀਲ ਮਹਿਰਾ, ਸਟੇਟ ਸਕੱਤਰ ਆਯੁਸ਼ ਅਗਰਵਾਲ, ਜ਼ਿਲ੍ਹਾ ਪ੍ਰਧਾਨ ਪਰਵੀਨ ਗੋਇਲ, ਜ਼ਿਲ੍ਹਾ ਚੇਅਰਮੈਨ ਪਵਨ ਲਹਿਰ ਆਦਿ ਵੀ ਹਾਜ਼ਰ ਸਨ। ਵਪਾਰੀ ਆਗੂਆਂ ਨੇ ਕਿਹਾ ਕਿ ਪਿਛਲੇ ਸੱਤ-ਅੱਠ ਮਹੀਨਿਆਂ ਤੋਂ ਸਰਕਾਰ ਦੇ ਸਾਹਮਣੇ ਇਸ ਮੁੱਦੇ ਨੂੰ ਵਾਰ-ਵਾਰ ਰੱਖਣ ਦੇ ਬਾਵਜੂਦ ਅਜੇ ਤੱਕ ਲੰਬਿਤ ਜੀ ਐੱਸ ਟੀ ਅਤੇ ਵੈਟ ਰਿਫੰਡ ਜਾਰੀ ਨਹੀਂ ਕੀਤੇ ਗਏ। ਆਗੂਆਂ ਨੇ ਦੱਸਿਆ ਕਿ 650 ਕਰੋੜ ਰੁਪਏ ਅਜੇ ਵੀ ਬਕਾਇਆ ਪਏ ਹਨ।
Advertisement
Advertisement
×

