ਲੋੜਵੰਦ ਵਿਦਿਆਰਥੀਆਂ ਨੂੰ ਗਰਮ ਕੱਪੜੇ ਵੰਡੇ
ਮਾਨਵਤਾ ਭਲਾਈ ਸੇਵਾ ਸੁਸਾਇਟੀ ਵੱਲੋਂ ਰਾਮਗੜ੍ਹੀਆ ਸਕੂਲ ਲੜਕੇ ਅਤੇ ਲੜਕੀਆਂ ਦੇ ਵਿਦਿਆਰਥੀਆਂ ਨੂੰ ਅੱਜ ਗਰਮ ਸਵੈਟਰਾਂ ਵੰਡੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਬੀਰ ਸਿੰਘ ਸੋਖੀ ਪਹੁੰਚੇ, ਜਿਨ੍ਹਾਂ ਨੇ...
ਮਾਨਵਤਾ ਭਲਾਈ ਸੇਵਾ ਸੁਸਾਇਟੀ ਵੱਲੋਂ ਰਾਮਗੜ੍ਹੀਆ ਸਕੂਲ ਲੜਕੇ ਅਤੇ ਲੜਕੀਆਂ ਦੇ ਵਿਦਿਆਰਥੀਆਂ ਨੂੰ ਅੱਜ ਗਰਮ ਸਵੈਟਰਾਂ ਵੰਡੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਬੀਰ ਸਿੰਘ ਸੋਖੀ ਪਹੁੰਚੇ, ਜਿਨ੍ਹਾਂ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਗਰਮ ਸਵੈਟਰ ਪ੍ਰਦਾਨ ਕੀਤੀਆਂ। ਇਸ ਮੌਕੇ ਐਡਵੋਕੇਟ ਘੁੰਮਣ ਅਤੇ ਸੋਖੀ ਨੇ ਕਿਹਾ ਕਿ ਜਥੇਬੰਦੀ ਵੱਲੋਂ ਲੋੜਵੰਦ ਬੱਚਿਆਂ ਦੀ ਕੀਤੀ ਜਾ ਰਹੀ ਮਦਦ ਸ਼ਲਾਘਾਯੋਗ ਹੈ ਜਿਸ ਤੋਂ ਹੋਰ ਸੰਸਥਾਵਾਂ ਨੂੰ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ। ਜਥੇਬੰਦੀ ਦੇ ਆਗੂਆਂ ਚਰਨਜੀਤ ਸਿੰਘ ਬੈਂਕ ਵਾਲੇ, ਮਨਜੀਤ ਸਿੰਘ ਅਰੋੜਾ, ਸਤਿਨਾਮ ਸਿੰਘ ਕੋਮਲ, ਪ੍ਰਿੰਸੀਪਲ ਗੁਰਨੇਕ ਸਿੰਘ, ਕਿਰਪਾਲ ਸਿੰਘ ਸਹਾਰਾ, ਜਗਜੀਤ ਸਿੰਘ ਬਬਰਾ ਅਤੇ ਜਸਬੀਰ ਸਿੰਘ ਨਾਮਧਾਰੀ ਨੇ ਸੋਸਾਇਟੀ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦਾ ਜ਼ਿਕਰ ਕੀਤਾ। ਇਸ ਮੌਕੇ ਪਰਮਿੰਦਰ ਸਿੰਘ ਸੋਹਲ, ਰਕੇਸ਼ ਕੁਮਾਰ ਗੋਇਲ, ਰਕੇਸ਼ ਕੁਮਾਰ ਵਿੱਕੀ, ਪ੍ਰਧਾਨ ਸਰਬਜੀਤ ਸਿੰਘ ਛਾਪਾ, ਹਰਪ੍ਰੀਤ ਸਿੰਘ ਪਟਨਾ ਸਾਹਿਬ, ਬੀਬੀ ਸੁਖਵਿੰਦਰ ਕੌਰ, ਬੀਬੀ ਮਨਜੀਤ ਕੌਰ, ਬੀਬੀ ਸਤਬੀਰ ਕੌਰ, ਗੁਰਵਿੰਦਰ ਸਿੰਘ ਗਿਆਸਪੁਰਾ, ਸੁਖਵਿੰਦਰ ਸਿੰਘ ਸ਼ਿਮਲਾਪੁਰੀ ਅਤੇ ਪਵਿੱਤਰ ਸਿੰਘ ਉਚੇਚੇ ਤੌਰ ਤੇ ਹਾਜ਼ਰ ਹੋਏ ਜਿਨ੍ਹਾਂ ਜਥੇਬੰਦੀ ਨੂੰ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਕੂਲ ਪ੍ਰਿੰਸੀਪਲ ਨੇ ਆਏ ਹੋਏ ਸਮੁੱਚੇ ਮਹਿਮਾਨਾਂ ਅਤੇ ਮਾਨਵਤਾ ਭਲਾਈ ਸੇਵਾ ਸੁਸਾਇਟੀ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ।

