ਮਾਛੀਵਾੜਾ ਸਾਹਿਬ ਤੋਂ ਗੁਰਦੁਆਰਾ ਕਤਲਗੜ੍ਹ ਸਾਹਿਬ ਤੱਕ ਪੈਦਲ ਯਾਤਰਾ ਭਲਕੇ
ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਪੰਜਾਬ ਦੇ ਹੱਕਾਂ ਅਤੇ ਖੁਦਮੁਖਤਿਆਰੀ ਲਈ ਵਾਰਿਸ ਪੰਜਾਬ ਦੇ ਜੱਥੇਬੰਦੀ ਵਲੋਂ ਕੱਢਿਆ ਜਾ ਰਿਹਾ ਪੈਦਲ ਮਾਰਚ 6 ਦਸੰਬਰ ਨੂੰ ਮਾਛੀਵਾੜਾ ਸਾਹਿਬ ਵਿਖੇ ਪੁੱਜੇਗਾ। ਜਥੇਬੰਦੀ ਦੇ ਆਗੂ ਰਾਜਾ ਕਾਹਲੋਂ ਨੇ ਦੱਸਿਆ ਕਿ ਇਹ ਪੈਦਲ ਮਾਰਚ...
Advertisement
ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਪੰਜਾਬ ਦੇ ਹੱਕਾਂ ਅਤੇ ਖੁਦਮੁਖਤਿਆਰੀ ਲਈ ਵਾਰਿਸ ਪੰਜਾਬ ਦੇ ਜੱਥੇਬੰਦੀ ਵਲੋਂ ਕੱਢਿਆ ਜਾ ਰਿਹਾ ਪੈਦਲ ਮਾਰਚ 6 ਦਸੰਬਰ ਨੂੰ ਮਾਛੀਵਾੜਾ ਸਾਹਿਬ ਵਿਖੇ ਪੁੱਜੇਗਾ। ਜਥੇਬੰਦੀ ਦੇ ਆਗੂ ਰਾਜਾ ਕਾਹਲੋਂ ਨੇ ਦੱਸਿਆ ਕਿ ਇਹ ਪੈਦਲ ਮਾਰਚ 7 ਦਸੰਬਰ ਨੂੰ ਸਵੇਰੇ 9 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਸ਼ੁਰੂ ਹੋ ਕੇ ਗੜ੍ਹੀ ਬੇਟ, ਬੁਰਜ ਪੱਕਾ, ਸ਼ੇਰੀਆਂ ਬੇਟ, ਹਿਯਾਤਪੁਰ ਬੇਟ, ਹੰਬੋਵਾਲ, ਬੈਰਸਾਲ ਕਲਾਂ, ਹੇਡੋਂ ਬੇਟ, ਕੁਟਾਲਾ ਬੇਟ, ਮਾਛੀਵਾੜਾ ਖਾਮ, ਸ਼ੇਰਗੜ੍ਹ, ਮੋਹਣ ਮਾਜਰਾ, ਫੱਸਿਆਂ, ਬਹਿਰਾਮਪੁਰ ਬੇਟ, ਮਹਿਤੋਤ ਅਤੇ ਜੰਡ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ ਤੱਕ ਜਾਵੇਗਾ।
Advertisement
Advertisement
×

