ਪੀਏਯੂ ’ਚ ਸੁਰੱਖਿਆ ਲਈ ਵਾਕੀ-ਟਾਕੀ ਸੇਵਾਵਾਂ ਸ਼ੁਰੂ
ਪੀਏਯੂ ਕੈਂਪਸ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਲਈ ਸੁਰੱਖਿਆ ਕਰਮੀਆਂ ਨੂੰ ਵਾਕੀ-ਟਾਕੀ ਸਹੂਲਤ ਦਿੱਤੀ ਗਈ ਹੈ। ਇਸ ਕੰਮ ਲਈ 20 ਵਾਕੀ ਟਾਕੀ ਸੈੱਟ ਵੱਖ-ਵੱਖ ਗੇਟਾਂ ਅਤੇ ਸੁਰੱਖਿਆ ਵਾਹਨ ਨੂੰ ਮੁਹੱਈਆ ਕਰਵਾਏ ਗਏ। ਇਸ ਸਬੰਧ ਵਿਚ ਹੋਏ ਇੱਕ ਸੰਖੇਪ...
Advertisement
ਪੀਏਯੂ ਕੈਂਪਸ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਲਈ ਸੁਰੱਖਿਆ ਕਰਮੀਆਂ ਨੂੰ ਵਾਕੀ-ਟਾਕੀ ਸਹੂਲਤ ਦਿੱਤੀ ਗਈ ਹੈ। ਇਸ ਕੰਮ ਲਈ 20 ਵਾਕੀ ਟਾਕੀ ਸੈੱਟ ਵੱਖ-ਵੱਖ ਗੇਟਾਂ ਅਤੇ ਸੁਰੱਖਿਆ ਵਾਹਨ ਨੂੰ ਮੁਹੱਈਆ ਕਰਵਾਏ ਗਏ। ਇਸ ਸਬੰਧ ਵਿਚ ਹੋਏ ਇੱਕ ਸੰਖੇਪ ਪਰ ਅਹਿਮ ਸਮਾਗਮ ਦੌਰਾਨ ਇਹ ਸਹੂਲਤ ਸੁਰੱਖਿਆ ਪ੍ਰਬੰਧਾਂ ਵਿਚ ਸ਼ਾਮਲ ਕਰਨ ਦੀ ਰਸਮ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਉੱਚ ਅਧਿਕਾਰੀਆਂ ਨੇ ਨਿਭਾਈ। ਡਾ. ਗੋਸਲ ਨੇ ਕਿਹਾ ਕਿ ਕੈਂਪਸ ਨੂੰ ਸੁਰੱਖਿਅਤ ਅਤੇ ਅਰਾਮਦਾਇਕ ਬਨਾਉਣ ਲਈ ਵਾਕੀ-ਟਾਕੀ ਸਹੂਲਤਾਂ ਨਾਲ ਸੁਰੱਖਿਆ ਕਰਮੀਆਂ ਨੂੰ ਲੈਸ ਕੀਤਾ ਗਿਆ ਹੈ।
Advertisement
Advertisement
×