ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਟਰੈਕਟਰ ਮਾਰਚ ਲਈ ਪਿੰਡਾਂ ਦਾ ਦੌਰਾ

ਸੰਯੁਕਤ ਮੋਰਚੇ ਨਾਲ ਜੁੜੀਆਂ ਜਥੇਬੰਦੀਆਂ ਨੇ ਪ੍ਰਚਾਰ ਲਈ ਬਣਾਏ ਦੋ ਗਰੁੱਪ
ਮੀਟਿੰਗ ਵਿੱਚ ਹਾਜ਼ਰ ਐਸਕੇਐਮ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ।
Advertisement

ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਮੂਹ ਜਥੇਬੰਦੀਆਂ ਬੀਕੇਯੂ ਏਕਤਾ (ਉਗਰਾਹਾਂ), ਆਲ ਇੰਡੀਆ ਕਿਸਾਨ ਸਭਾ-1936, ਬੀਕੇਯੂ (ਰਾਜੇਵਾਲ), ਬੀਕੇਯੂ (ਡਕੌਂਦਾ-ਬੁਰਜ ਗਿੱਲ), ਬੀਕੇਯੂ (ਡਕੌਂਦਾ-ਧਨੇਰ), ਬੀਕੇਯੂ (ਲੱਖੋਵਾਲ), ਬੀਕੇਯੂ (ਕਾਦੀਆਂ), ਕਿਰਤੀ ਕਿਸਾਨ ਯੂਨੀਅਨ ਪੰਜਾਬ, ਜਮਹੂਰੀ ਕਿਸਾਨ ਸਭਾ ਦੀ ਸਾਂਝੀ ਭਰਵੀਂ ਮੀਟਿੰਗ ਅੱਜ ਇਥੇ ਹੋਈ। ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਹਾਜ਼ਰੀਨ ਨੇ ਫ਼ੈਸਲਾ ਕੀਤਾ ਕਿ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਨ ਲਈ 30 ਮਾਰਚ ਦੇ ਟਰੈਕਟਰ ਮਾਰਚ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨ ਲਈ ਇਲਾਕੇ ਦੇ ਸਮੂਹ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਚਰਚਾ ਕਰਨ ਉਪਰੰਤ ਇਸ ਲਈ ਦੋ ਗਰੁੱਪ ਬਣਾਏ ਗਏ। ਇਸ ਵਿੱਚੋਂ ਇਕ ਜੋਧਾਂ ਵਾਲੇ ਪਾਸੇ ਦੂਸਰਾ ਮੁੱਲਾਂਪੁਰ ਤੋਂ ਬੇਟ ਵਾਲੇ ਪਿੰਡਾਂ ਵਿੱਚ ਜਾਣ ਲਈ ਗਰੁੱਪ ਬਣਾ ਕੇ ਡਿਊਟੀਆਂ ਲਗਾਈਆਂ ਗਈਆਂ। ਲਏ ਫ਼ੈਸਲੇ ਅਨੁਸਾਰ ਹਰ ਜਥੇਬੰਦੀ ਦਾ ਲੀਡਰ ਵਾਰੀ ਸਿਰ ਯੋਗਦਾਨ ਪਾਵੇਗਾ ਤੇ ਅਗਵਾਈ ਕਰੇਗਾ।

Advertisement

ਅੱਜ ਪਿੰਡ ਭਨੋਹੜ, ਪਮਾਲ, ਪਮਾਲੀ, ਬਦੋਵਾਲ, ਝਾਂਡੇ ਆਦਿ ਪਿੰਡਾਂ ਵਿੱਚ ਦੌਰਾ ਕਰਕੇ ਲੋਕਾਂ ਨਾਲ ਸੰਪਰਕ ਕੀਤਾ ਗਿਆ। ਟਰੈਕਟਰ ਮਾਰਚ ਲਈ ਕਿਸਾਨਾਂ ਨੂੰ ਲਾਮਬੰਦ ਕਰਨ ਵਿੱਚ ਚਮਕੌਰ ਸਿੰਘ ਬਰਮੀ, ਸੁਦਾਗਰ ਸਿੰਘ ਘਡਾਣੀ, ਕੇਵਲ ਸਿੰਘ ਬਨਵੈਤ, ਅਮਨਦੀਪ ਸਿੰਘ, ਰਜਿੰਦਰ ਸਿੰਘ, ਮਹਾਂਵੀਰ ਸਿੰਘ ਗਿੱਲ, ਭਰਪੂਰ ਸਿੰਘ ਸਵੱਦੀ, ਹਰਦੇਵ ਸਿੰਘ ਸੰਧੂ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਮਨਪ੍ਰੀਤ ਸਿੰਘ, ਮਨਪ੍ਰੀਤ ਘੁਲਾਲ ਆਦਿ ਨੇ ਅੱਜ ਭੂਮਿਕਾ ਨਿਭਾਈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਇਹੋ ਲੈਂਡ ਪੂਲਿੰਗ ਨੀਤੀ ਸਭ ਤੋਂ ਮਹਿੰਗੀ ਸਾਬਤ ਹੋਵੇਗੀ। ਜਿਵੇਂ ਮੋਦੀ ਹਕੂਮਤ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ 'ਤੇ ਲਿਆਂਦੇ ਹੋਏ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਈ ਸੀ ਓਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਦੀ ਲਿਆਂਦੀ ਇਹ ਨੀਤੀ ਵਾਪਸ ਲੈਣ ਲਈ ਮਜਬੂਰ ਹੋਵੇਗੀ। ਇਸ ਲਈ ਸਰਕਾਰ ਦੀ ਰੀੜ੍ਹ ਦੀ ਹੱਡੀ ਤਾਂ ਝੁਕ ਗਈ ਹੈ ਜਿਸ ਦੇ ਸਿੱਟੇ ਵਜੋਂ ਕੁਝ ਰਿਆਇਤਾਂ ਦਾ ਐਲਾਨ ਹੋ ਰਿਹਾ ਹੈ ਪਰ ਕਿਸਾਨ ਜਥੇਬੰਦੀ ਇਸ ਕਿਸਾਨ ਤੇ ਲੋਕ ਵਿਰੋਧੀ ਨੀਤੀ ਨੂੰ ਪੂਰੀ ਤਰ੍ਹਾਂ ਰੱਦ ਕਰਨ ਤੋਂ ਬਿਨਾਂ ਕੁਝ ਮਨਜ਼ੂਰ ਨਹੀਂ ਕਰਨਗੀਆਂ।

Advertisement