ਏ ਐੱਸ ਕਾਲਜ ਵਿੱਚ ਬਾਇਓਲੋਜੀ ਐਸੋਸੀਏਸ਼ਨ ਵੱਲੋਂ ਵਰਮੀ ਕੰਪੋਸਟਿੰਗ ਵਰਕਸ਼ਾਪ ਅਤੇ ਪ੍ਰਦਰਸ਼ਨੀ ਲਾਈ ਗਈ ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਰਮੀ ਕੰਪੋਸਟਿੰਗ ਤਕਨੀਕਾਂ, ਇਸਦੇ ਉਪਕਰਨਾਂ ਅਤੇ ਟਿਕਾਊ ਵਾਤਾਵਰਨ ਦੀ ਮਹੱਤਤਾ ਸਬੰਧੀ ਜਾਗਰੂਕ ਕਰਨਾ ਸੀ। ਇਸ ਮੌਕੇ ਪ੍ਰਿੰਸੀਪਲ ਡਾ. ਕੇ ਕੇ ਸ਼ਰਮਾ ਨੇ ਕਿਹਾ ਕਿ ਕਾਲਜ ਵਿੱਚ 10x24 ਫੁੱਟ ਵਰਮੀ ਕੰਪੋਸਟਿੰਗ ਸ਼ੈੱਡ ਕਾਰਜਸ਼ੀਲ ਹੈ। ਇਸ ਤੋਂ ਇਲਾਵਾ ਰਾਸ਼ਟਰੀ ਸਿੱਖਿਆ ਨੀਤੀ 2020 ਲਾਗੂ ਕਰਨ ਵਜੋਂ ਕਾਲਜ ਨੇ ਬੀ.ਐੱਸਸੀ ਵਿਦਿਆਰਥੀਆਂ ਲਈ ਹੁਨਰ ਵਧਾਉਣ ਦੇ ਕੋਰਸ ਵਜੋਂ ਵਰਮੀ ਕੰਪੋਸਟਿੰਗ ਦੀ ਸ਼ੁਰੂਆਤ ਕੀਤੀ ਹੈ। ਡਾ. ਚਰਨ ਕੁਮਾਰ ਨੇ ਵਰਮੀਕੰਪੋਸਟਿੰਗ ਦੀ ਪੂਰੀ ਪ੍ਰਕਿਰਿਆ ਅਤੇ ਪੌਦਿਆਂ ਲਈ ਇਸ ਕੁਦਰਤੀ ਖਾਦ ਦੀ ਵਰਤੋਂ ਦੇ ਲਾਭਾਂ ਸਬੰਧੀ ਜਾਣਕਾਰੀ ਦਿੱਤੀ।