ਵੇਰਕਾ ਦੁੱਧ ਉਤਪਾਦਕ ਸਭਾ ਨੇ ਮੁਨਾਫੇ ਵੰਡੇ
ਗੁਰਪ੍ਰੀਤ ਸਿੰਘ ਕੁਲਾਰ ਨੇ ਸਭ ਤੋਂ ਵੱਧ ਮੁਨਾਫੇ ਨਾਲ ਪਹਿਲਾ ਇਨਾਮ ਹਾਸਲ ਕੀਤਾ
ਪਿੰਡ ਊਰਨਾਂ ਵਿੱਚ ਦਿ ਵੇਰਕਾ ਡੇਅਰੀ ਸਹਿਕਾਰੀ ਸਭਾ ਊਰਨਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆਪਣਾ ਸਾਲਾਨਾ ਮੁਨਾਫਾ ਵੰਡ ਸਮਾਗਮ ਕਰਵਾਇਆ ਗਿਆ। ਇਸ ਮੁਨਾਫਾ ਵੰਡ ਸਮਾਗਮ ਵਿੱਚ ਦਲਜੀਤ ਸਿੰਘ ਕੁਲਾਰ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਕੁਲਾਰ ਸਾਬਕਾ ਸਰਪੰਚ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੁਨਾਫਾ ਵੰਡ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਦਲਜੀਤ ਸਿੰਘ ਕੁਲਾਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਾਲ 2022- 23 ਅਤੇ 2023-24 ਦਾ ਸ਼ੁੱਧ ਮੁਨਾਫਾ 1,20,00 ਰੁਪਏ ਦਾ ਬੋਨਸ ਪ੍ਰਾਪਤ ਕਰਤਾ ਲਾਭ ਪਾਤਰੀਆਂ ਵਿਚਕਾਰ ਵੰਡਿਆ ਗਿਆ। ਇਸ ਸਭਾ ਦੀ ਸਲਾਨਾ ਪ੍ਰਗਤੀ ਰਿਪੋਰਟ ਸੰਦੀਪ ਸਿੰਘ ਹਰਿਓਂ ਸੈਕਟਰੀ ਨੇ ਪੜ੍ਹੀ। ਇਸ ਮੌਕੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਸ਼ੂ ਪਾਲਕ ਵੱਧ ਮੁਨਾਫਾ ਕਮਾਉਣ ਲਈ ਵੇਰਕਾ ਨਾਲ ਜੁੜਨ ਕਿਉਂਕਿ ਵੇਰਕਾ ਇੱਕੋ ਇੱਕ ਅਦਾਰਾ ਹੈ ਜੋ ਪਸ਼ੂ ਪਾਲਕਾਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਦੁੱਧ ਦਾ ਭਾਅ ਦੇ ਰਿਹਾ ਹੈ। ਇਸ ਮੌਕੇ ਪ੍ਰਧਾਨ ਦਲਜੀਤ ਸਿੰਘ ਕੁਲਾਰ ਨੇ ਕਿਹਾ ਕਿ ਚਿੱਟੀ ਕ੍ਰਾਂਤੀ ਵਜੋਂ ਦੁੱਧ ਦਾ ਉਤਪਾਦਨ ਕਰਨ ਵਾਲੇ ਪਸ਼ੂ ਪਾਲਕਾਂ ਦਾ ਦੁੱਧ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਅਹਿਮ ਯੋਗਦਾਨ ਹੈ। ਇਸ ਸਮਾਗਮ ਦੌਰਾਨ ਵੱਧ ਮੁਨਾਫਾ ਪ੍ਰਾਪਤ ਕਰਨ ਵਾਲਿਆਂ ਵਿੱਚ ਗੁਰਪ੍ਰੀਤ ਸਿੰਘ ਕੁਲਾਰ, ਗੁਰਦੇਵ ਸਿੰਘ ਗਿੱਲ, ਦਲਜੀਤ ਸਿੰਘ ਕੁਲਾਰ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਸਭਾ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਬਾਕੀ ਸਾਰੇ ਦੁੱਧ ਪਾਉਣ ਵਾਲੇ ਦੁੱਧ ਉਤਪਾਦਕਾਂ ਨੂੰ ਸਟੀਲ ਦੇ ਬਰਤਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸਭਾ ਦੇ ਮੈਂਬਰਾਂ ਵਿੱਚ ਕਰਮਜੀਤ ਸਿੰਘ ਭੱਟੀ, ਸਤਵੰਤ ਕੌਰ ਬੈਨੀਪਾਲ, ਰਤਨ ਸਿੰਘ, ਹਰਬੰਸ ਸਿੰਘ ਬਾਠ ਤੋਂ ਇਲਾਵਾ ਹਰਵਿੰਦਰ ਸਿੰਘ ਬੈਨੀਪਾਲ, ਬਲਵੀਰ ਸਿੰਘ ਢਿੱਲੋਂ, ਜਗਰੂਪ ਸਿੰਘ ਮਾਨ, ਹਰਜਿੰਦਰ ਸਿੰਘ ਭੱਟੀ ਸੋਨੂੰ, ਵਿੱਕੀ ਗਿੱਲ, ਲਾਡੀ ਭੱਟੀ, ਸੁਖਵਿੰਦਰ ਕੌਰ ਭੱਟੀ, ਅਰਸ਼ ਗਿੱਲ, ਜਸਵਿੰਦਰ ਸਿੰਘ ਪੋਲਾ ਆਦਿ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।

