ਇਥੇ ਪੰਜਾਬੀ ਸਾਹਿਤ ਸਭਾ ਭੁਮੱਣੀ ਦੀ ਮਾਸਿਕ ਇੱਕਤਰਤਾ ਪਿੰਡ ਦੀ ਸੱਥ ਵਿਚ ਗੁਰਮੇਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠਾਂ ਹੋਈ। ਇਸ ਮੌਕੇ ਸਭ ਤੋਂ ਪਹਿਲਾਂ ਭਿੰਦਰ ਸਿੰਘ ਨੇ ਸ਼ਹੀਦ ਭਗਤ ਦੇ ਜੀਵਨ ’ਤੇ ਚਾਨਣਾ ਪਾਇਆ ਅਤੇ ਸੰਗੀਤ ਸਮਰਾਟ ਚਰਨਜੀਤ ਅਹੂਜਾ ਦੀ ਹੋਈ ਮੌਤ ’ਤੇ ਦੁੱਖ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਸਾਹਿਤਕਾਰਾਂ ਨੇ ਉੱਘੇ ਗਾਇਕ ਰਾਜਵੀਰ ਜਵੰਦਾ ਦੀ ਤੰਦਰੁਸਤੀ ਲਈ ਅਰਦਾਸ ਕੀਤੀ। ਸਮਾਗਮ ਦਾ ਅਰੰਭ ਅਵਤਾਰ ਸਿੰਘ ਮਾਨ ਨੇ ਮਾਤਾ ਦੀ ਭੇਟਾ ਗਾ ਕੇ ਕੀਤਾ।
ਰਚਨਾਵਾਂ ਦੇ ਦੌਰ ਵਿਚ ਮਨਜੀਤ ਸਿੰਘ ਧੰਜਲ ਨੇ ਗੀਤ ਭਗਤ ਸਿੰਘ, ਗੁਰਮੇਲ ਸਿੰਘ ਗੇਲ ਨੇ ਪ੍ਰਵਾਸ, ਪ੍ਰਗਟ ਸਿੰਘ ਨੇ ਕਵਿਤਾ ਜਾਂਚ, ਬਲਰਾਜ ਸਿੰਘ ਜਟਾਣਾ ਨੇ ਗੀਤ, ਬੱਬੂ ਇਕਲਾਹਾ ਨੇ ਗੀਤ, ਅਰਮਾਨ ਵੀਰ ਸਿੰਘ ਨੇ ਕਵਿਤਾ, ਸ਼ੌਂਕੀ ਭਮੱਦੀ ਨੇ ਗੀਤ ਇਨਕਲਾਬ, ਦਿਲਜਾਨ ਭੁਮੱਦੀ ਨੇ ਸ਼ੇਅਰ ਤੋਂ ਇਲਾਵਾ ਪਿੰਡ ਦੇ ਚਾਰ ਬੱਚਿਆਂ ਗੁਰਨੂਰ ਸਿੰਘ, ਨਰਿੰਦਰ ਸਿੰਘ, ਜਸਮੀਤ ਸਿੰਘ, ਸੁਖਪ੍ਰੀਤ ਸਿੰਘ ਅਤੇ ਦਿਲਜਾਨ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਪੜ੍ਹੀਆਂ ਸੁਣੀਆਂ ਰਚਨਾਵਾਂ ’ਤੇ ਹੋਈ ਬਹਿਸ ਵਿਚ ਕੁਲਦੀਪ ਸਿੰਘ, ਲਖਵੀਰ ਸਿੰਘ ਲੱਖੀ, ਪਵਿੱਤਰ ਸਿੰਘ, ਰਣਜੋਧ ਸਿੰਘ, ਸ਼ਮਸ਼ੇਰ ਸਿੰਘ ਅਤੇ ਹੋਰ ਸਾਹਿਤਕਾਰਾਂ ਨੇ ਉਸਾਰੂ ਟਿੱਪਣੀਆਂ ਕੀਤੀਆਂ। ਅੰਤ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਸਾਹਿਤਕਾਰ ਕਮਲਜੀਤ ਸਿੰਘ ਨੀਲੋਂ ਨੇ ਆਪਣੀ ਕਹਾਣੀ ਸਬਕ ਪੜ੍ਹ ਕੇ ਸੁਣਾਈ।