ਦੋ ਅਧਿਆਪਕਾਵਾਂ ਨੂੰ ਸਿੱਖਿਆ ਰਤਨ ਪੁਰਸਕਾਰ
ਸਥਾਨਕ ਡੀਏਵੀ ਸਕੂਲ ਦੀਆਂ ਦੋ ਅਧਿਆਪਕਾਵਾਂ ਮੀਨਾ ਨਾਗਪਾਲ ਅਤੇ ਸੁਖਜੀਵਨ ਸ਼ਰਮਾ ਨੂੰ ਸਿੱਖਿਆ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਨੇ ਇਨ੍ਹਾਂ ਦੋਹਾਂ ਅਧਿਆਪਕਾਵਾਂ ਨੂੰ ਵਧਾਈ ਦਿੱਤੀ ਹੈ। ਨੇੜਲੀ ਸੀਟੀ ਯੂਨੀਵਰਸਿਟੀ ਵਿੱਚ ਕਰਵਾਏ...
Advertisement
ਸਥਾਨਕ ਡੀਏਵੀ ਸਕੂਲ ਦੀਆਂ ਦੋ ਅਧਿਆਪਕਾਵਾਂ ਮੀਨਾ ਨਾਗਪਾਲ ਅਤੇ ਸੁਖਜੀਵਨ ਸ਼ਰਮਾ ਨੂੰ ਸਿੱਖਿਆ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਨੇ ਇਨ੍ਹਾਂ ਦੋਹਾਂ ਅਧਿਆਪਕਾਵਾਂ ਨੂੰ ਵਧਾਈ ਦਿੱਤੀ ਹੈ। ਨੇੜਲੀ ਸੀਟੀ ਯੂਨੀਵਰਸਿਟੀ ਵਿੱਚ ਕਰਵਾਏ ਸਮਾਗਮ ਦੌਰਾਨ ਇਹ ਪੁਰਸਕਾਰ ਦੋਵੇਂ ਅਧਿਆਪਕਾਂ ਨੂੰ ਦਿੱਤੇ ਗਏ। ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਦੋਹਾਂ ਅਧਿਆਪਕਾਵਾਂ ਨੂੰ ਪੁਰਸਕਾਰ ਦਿੱਤੇ ਅਤੇ ਹੋਰਨਾਂ ਅਧਿਆਪਕਾਂ ਨੂੰ ਵੀ ਮਿਲੀ ਜ਼ਿੰਮੇਵਾਰੀ ਤਿਆਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੇ ਹੀ ਬੱਚਿਆਂ ਅੰਦਰ ਨੀਂਹ ਰੱਖਣੀ ਹੁੰਦੀ ਹੈ ਅਤੇ ਜੇਕਰ ਨੀਂਹ ਮਜਬੂਤ ਹੋਵੇਗੀ ਤਾਂ ਸਮਾਜ ਹੋਰ ਬਿਹਤਰ ਬਣੇਗਾ। ਪ੍ਰਿੰ. ਪਲਾਹ ਨੇ ਦੱਸਿਆ ਕਿ ਦੋਵੇਂ ਅਧਿਆਪਕਾਵਾਂ ਪੜ੍ਹਾਈ ਦੇ ਨਾਲ ਸਕੂਲ ਵਿੱਚ ਕੋਆਰਡੀਨੇਟਰ ਦਾ ਕੰਮ ਵੀ ਬਹੁਤ ਵਧੀਆ ਢੰਗ ਨਾਲ ਕਰ ਰਹੀਆਂ ਹਨ।
Advertisement
Advertisement
×