DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੁਧਿਆਣਾ ’ਚ ਦੋ ਮੰਜ਼ਿਲਾ ਇਮਾਰਤ ਡਿੱਗੀ

ਦਮੋਰੀਆ ਪੁਲ ਨੇੜੇ ਕੰਧ ਡਿੱਗੀ; 5 ਕਾਰਾਂ ਨੁਕਸਾਨੀਆਂ
  • fb
  • twitter
  • whatsapp
  • whatsapp
Advertisement
ਸਨਅਤੀ ਸ਼ਹਿਰ ਵਿੱਚ ਅੱਜ ਮੀਂਹ ਵੱਡੀ ਆਫਤ ਲੈ ਕੇ ਆਇਆ। ਕਈ ਘੰਟਿਆਂ ਤੋਂ ਪੈ ਰਹੇ ਮੀਂਹ ਕਾਰਨ ਸ਼ਹਿਰ ਵਿੱਚ ਇੱਕ ਦੋ ਮੰਜ਼ਿਲਾ ਇਮਾਰਤ ਡਿੱਗ ਗਈ ਤੇ ਕਈ ਅਸੁਰੱਖਿਅਤ ਐਲਾਣਿਆਂ ਇਮਾਰਤਾਂ ਦੀਆਂ ਕੰਧਾਂ ਡਿੱਗ ਗਿਆ। ਇੰਨਾ ਜ਼ਰੂਰ ਰਿਹਾ ਕਿ ਇਨ੍ਹਾਂ ਮਾਮਲਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸ਼ਹਿਰ ਵਿੱਚ ਕੰਧ ਡਿੱਗਣ ਦੇ ਤਿੰਨ ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ। ਦਮੋਰੀਆ ਪੁਲ ਨੇੜੇ ਕੰਧ ਡਿੱਗਣ ਕਾਰਨ ਉਥੇ ਨਾਲ ਖੜ੍ਹੀਆਂ 5 ਕਾਰਾਂ ਨੂੰ ਕਾਫ਼ੀ ਨੁਕਸਾਨ ਪੁੱਜਿਆ।ਸਨਅਤੀ ਸ਼ਹਿਰ ਦੇ ਪੁਰਾਣੇ ਇਲਾਕੇ ਬਾਗਵਾਲੀ ਗਲੀ ਟਰੰਕ ਬਾਜ਼ਾਰ ਵਿੱਚ ਇੱਕ ਦੋ ਮੰਜ਼ਿਲਾ ਇਮਾਰਤ ਡਿੱਗ ਗਈ। ਜਾਣਕਾਰੀ ਅਨੁਸਾਰ ਇਹ ਇਮਾਰਤ ਸਵੇਰੇ 7 ਵਜੇ ਦੇ ਕਰੀਬ ਡਿੱਗੀ। ਨਿਗਮ ਵੱਲੋਂ ਇਸ ਇਮਾਰਤ ਨੂੰ ਅਸੁਰੱਖਿਅਤ ਐਲਾਨਿਆ ਗਿਆ ਹੈ। ਸਵੇਰੇ 7 ਵਜੇ ਅਚਾਨਕ ਹੀ ਬਾਜ਼ਾਰ ਵਿੱਚ ਇਮਾਰਤ ਡਿੱਗਣ ਦਾ ਆਵਾਜ਼ ਆਈ, ਜਦੋਂ ਲੋਕਾਂ ਨੇ ਬਾਹਰ ਆ ਕੇ ਦੇਖਿਆ ਤਾਂ ਆਸਪਾਸ ਮਲਬਾ ਹੀ ਮਲਬਾ ਸੀ। ਇਹ ਇਮਾਰਤ 50 ਤੋਂ 60 ਸਾਲ ਪੁਰਾਣੀ ਦੱਸੀ ਜਾ ਰਹੀ ਹੈ, ਜਿਥੇ ਕੋਈ ਰਹਿੰਦਾ ਨਹੀਂ ਸੀ। ਮੀਂਹ ਕਾਰਨ ਦੁਕਾਨਾਂ ਦੇਰ ਨਾਲ ਖੁੱਲ੍ਹੀਆਂ, ਜਿਸ ਕਾਰਨ ਆਸਪਾਸ ਦੇ ਲੋਕਾਂ ਦਾ ਵੀ ਬਚਾਅ ਹੋ ਗਿਆ। ਇਮਾਰਤ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ, ਜਿਸ ਕਾਰਨ ਸਾਰਾ ਦਿਨ ਬਿਜਲੀ ਸਪਲਾਈ ਬੰਦ ਰਹੀ।

ਇਸੇ ਤਰ੍ਹਾਂ ਸ਼ਿਵਾਲਾ ਰੋਡ ਨੇੜੇ ਇੱਕ ਪੁਰਾਣੀ ਇਮਾਰਤ ਦੀ ਕੰਧ ਡਿੱਗ ਗਈ। ਇਲਾਕੇ ਦੇ ਵਸਨੀਕ ਮੋਹਿਤ ਨੇ ਕਿਹਾ ਕਿ ਇਹ ਇਮਾਰਤ 50 ਸਾਲ ਤੋਂ ਵੱਧ ਪੁਰਾਣੀ ਹੈ ਅਤੇ ਲਗਭਗ 400 ਗਜ਼ ਵਿੱਚ ਬਣੀ ਹੈ। ਇਹ ਇਮਾਰਤ ਖੰਡਰ ਬਣੀ ਹੋਈ ਸੀ, ਜਿਸ ਬਾਰੇ ਇਲਾਕਾ ਕੌਂਸਲਰ ਤੇ ਨਗਰ ਨਿਗਮ ਨੂੰ ਜਾਣਕਾਰੀ ਦਿੱਤੀ ਗਈ ਸੀ। 6 ਸਾਲ ਪਹਿਲਾਂ ਮਾਲਕ ਘਰ ਵੇਚ ਕੇ ਚਲਾ ਗਿਆ ਸੀ, ਜਿਸਨੇ ਇਸਨੂੰ ਖਰੀਦਿਆ ਸੀ ਉਹ ਕੋਈ ਧਿਆਨ ਨਹੀਂ ਦੇ ਰਿਹਾ ਹੈ। ਕਿਰਾਏਦਾਰ ਘਰ ਦੇ ਇੱਕ ਪਾਸੇ ਰਹਿੰਦੇ ਹਨ, ਪਰ ਜਿਸ ਕਮਰੇ ਵਿੱਚ ਉਹ ਰਹਿ ਰਹੇ ਹਨ ਉਹ ਸੁਰੱਖਿਅਤ ਹੈ। ਇਮਾਰਤ ਦੀ ਇੱਕ ਖੰਧ ਡਿੱਗ ਗਈ। ਜਿਸ ਕਾਰਨ ਮਲਬਾ ਸੜਕਾਂ ’ਤੇ ਆ ਗਿਆ।

Advertisement

ਤੀਜ਼ਾ ਹਾਸਦਾ ਰਮਨ ਮਾਰਕੀਟ ਨੇੜੇ ਲੱਕੜ ਬਾਜ਼ਾਰ ਵਿੱਚ ਹੋਇਆ। ਜਿਥੇ 75 ਸਾਲ ਤੋਂ ਪੁਰਾਣੀ ਅਸੁਰੱਖਿਅਤ ਇਮਾਰਤ ਦਾ ਹੱਸਾ ਡਿੱਗ ਗਿਆ। ਤਿੰਨ ਮੰਜ਼ਿਲਾ ਇਮਾਰਤ ਦਾ ਇੱਕ ਹਿੱਸਾ ਡਿੱਗਣ ਨਾਲ ਆਸ-ਪਾਸ ਰਹਿਣ ਵਾਲੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਮਾਰਤ ਦੇ ਹੇਠਾਂ ਬਣੀਆਂ ਦੁਕਾਨਾਂ ਦਾ ਸਾਮਾਨ ਵੀ ਨੁਕਸਾਨਿਆ ਗਿਆ ਹੈ। ਇਲਾਕਾ ਵਾਸੀ ਦੀਪਕ ਨੇ ਦੱਸਿਆ ਕਿ ਇਸ ਇਮਾਰਤ ਨੂੰੰ ਨਿਗਮ ਵੱਲੋਂ ਅਸੁਰੱਖਿਅਤ ਐਲਾਣਿਆਂ ਗਿਆ ਸੀ, ਇਸ ਦੇ ਬਾਵਜੂਦ, ਇਮਾਰਤ ਦੇ ਮਾਲਕ ਨੇ ਇਸਨੂੰ ਸਹੀ ਨਹੀਂ ਕਰਵਾਇਆ।

ਇਸੇ ਤਰ੍ਹਾਂ ਦਮੋਰਿਆ ਪੁਲ ਨੇੜੇ ਰੇਲਵੇ ਲਾਈਨਾਂ ਦੇ ਨਾਲ ਇੱਕ ਕੰਧ ਦਾ ਕਾਫ਼ੀ ਵੱਡਾ ਹਿੱਸਾ ਥੱਲੇ ਖੜ੍ਹੀਆਂ ਗੱਡੀਆਂ ਦੇ ਉਪਰ ਡਿੱਗ ਗਿਆ। ਜਿਸ ਕਾਰਨ ਉਥੇ ਖੜ੍ਹੀਆਂ 5 ਕਾਰਾਂ ਨੁਕਸਾਨੀਆਂ ਗਈਆਂ। ਕਾਰਾਂ ਦੇ ਮਾਲਕਾਂ ਨੇ ਉਥੇ ਰੋਲਾ ਪਾਇਆ ਕਿ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ। ਮਲਬਾ ਡਿੱਗਣ ਕਾਰਨ ਜ਼ਿਆਦਾਤਰ ਕਾਰਾਂ ਦੇ ਸ਼ੀਸ਼ੇ ਤੇ ਹੋਰ ਨੁਕਸਾਨ ਹੋ ਗਿਆ।

Advertisement
×