DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੀਏਯੂ ਦੇ ਦੋ ਵਿਦਿਆਰਥੀਆਂ ਨੂੰ ਵੱਕਾਰੀ ਸਕਾਲਰਸ਼ਿਪ

ਪੀਏਯੂ ਦੇ ਵਿਦਿਆਰਥੀਆਂ ਗਗਨਦੀਪ ਸਿੰਘ ਗਿੱਲ ਤੇ ਦਵਿੰਦਰ ਸਿੰਘ ਨੂੰ ਭਾਰਤ ਸਰਕਾਰ ਦੀ ਸਾਇੰਟਫਿਕ ਅਤੇ ਇੰਡਸਟਰੀਅਲ ਰਿਸਰਚ ਕੌਂਸਲ ਵੱਲੋਂ ਵੱਕਾਰੀ ਸਕਾਲਰਸ਼ਿਪ ਦਿੱਤਾ ਗਿਆ ਹੈ। ਦੇਸ਼ ਦੇ ਕੁੱਲ 50 ਚੁੁਣੇ ਗਏ ਯੁੁਵਾ ਵਿਗਿਆਨੀਆਂ ਦੀ ਇੰਟਰਵਿਊ ਅਧਾਰਿਤ ਇਹ ਚੋਣ ਕੀਤੀ ਗਈ। ਗਗਨਦੀਪ...
  • fb
  • twitter
  • whatsapp
  • whatsapp
Advertisement

ਪੀਏਯੂ ਦੇ ਵਿਦਿਆਰਥੀਆਂ ਗਗਨਦੀਪ ਸਿੰਘ ਗਿੱਲ ਤੇ ਦਵਿੰਦਰ ਸਿੰਘ ਨੂੰ ਭਾਰਤ ਸਰਕਾਰ ਦੀ ਸਾਇੰਟਫਿਕ ਅਤੇ ਇੰਡਸਟਰੀਅਲ ਰਿਸਰਚ ਕੌਂਸਲ ਵੱਲੋਂ ਵੱਕਾਰੀ ਸਕਾਲਰਸ਼ਿਪ ਦਿੱਤਾ ਗਿਆ ਹੈ। ਦੇਸ਼ ਦੇ ਕੁੱਲ 50 ਚੁੁਣੇ ਗਏ ਯੁੁਵਾ ਵਿਗਿਆਨੀਆਂ ਦੀ ਇੰਟਰਵਿਊ ਅਧਾਰਿਤ ਇਹ ਚੋਣ ਕੀਤੀ ਗਈ। ਗਗਨਦੀਪ ਸਿੰਘ ਗਿੱਲ ਅਤੇ ਦਵਿੰਦਰ ਸਿੰਘ ਇਸ ਵੇਲੇ ਪੀਏਯੂ ਵਿੱਚ ਪੀਐੱਚਡੀ (ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ) ਦੀ ਸਿੱਖਿਆ ਹਾਸਲ ਕਰ ਰਹੇ ਹਨ। ਡਾ. ਵਰਿੰਦਰ ਸਿੰਘ ਸੈਂਹਬੀ ਜਿਹੜੇ ਕਿ ਗਗਨਦੀਪ ਸਿੰਘ ਦੇ ਗਾਈਡ ਹਨ ਦੀ ਦੇਖਰੇਖ ਵਿੱਚ ਏਆਈ ’ਤੇ ਅਧਾਰਿਤ ਉਹ ਮਿਰਚਾਂ ਦੀ ਤੁੁੜਾਈ ਤੇ ਖੋਜ ਨੇਪਰੇ ਚਾੜ ਰਿਹਾ ਹੈ। ਇਸੇ ਤਰ੍ਹਾਂ ਡਾ. ਰਾਜੇਸ਼ ਗੋਇਲ ਦੀ ਨਿਗਰਾਨੀ ਹੇਠ ਦਵਿੰਦਰ ਸਿੰਘ ਹਰੇ ਛੋਲਿਆਂ ਦੀ ਮਸ਼ੀਨ ਰਾਹੀਂ ਤੁੜਾਈ ਕਰਨ ਹਿਤ ਖੋਜ ਕਰ ਰਿਹਾ ਹੈ।

ਇਸ ਸਕਾਲਰਸ਼ਿਪ ਅਧੀਨ ਗਗਨਦੀਪ ਸਿੰਘ ਅਤੇ ਦਵਿੰਦਰ ਸਿੰਘ ਨੂੰ ਸਿੱਧੇ ਤੌਰ ਤੇ ਸੀਨੀਅਰ ਰਿਸਰਚ ਫੈਲੋ ਚੁੁਣਿਆ ਗਿਆ ਹੈ। ਇਸ ਸਕਾਲਰਸ਼ਿਪ ਅਧੀਨ ਹਰ ਇੱਕ ਨੂੰ ਹਰ ਮਹੀਨੇ 42,000 ਰੁੁਪਏ ਤੋਂ ਇਲਾਵਾ ਸਲਾਨਾ 20,000 ਰੁੁਪਏ ਵੀ ਦਿੱਤੇ ਜਾਣਗੇ। ਇਹਨਾ ਦੋਹਾਂ ਵਿਦਿਆਰਥੀਆਂ ਨੇ ਬੀ ਟੈੱਕ ਅਤੇ ਐੱਮ ਟੈੱਕ ਦੀ ਸਿੱਖਿਆ ਪੀ ਏ ਯੂ ਲੁਧਿਆਣਾ ਤੋਂ ਹੀ ਹਾਸਲ ਕੀਤੀ ਹੈ। ਗਗਨਦੀਪ ਤੋਂ ਪਹਿਲਾਂ ਇਹ ਪੁੁਰਸਕਾਰ ਇਸ ਯੂਨੀਵਰਸਿਟੀ ਵਿਚ ਉਸਦੇ ਐਡਵਾਈਜ਼ਰ ਨੂੰ ਪ੍ਰਾਪਤ ਕਰਨ ਦਾ ਮਾਣ ਹਾਸਲ ਹੈ।

Advertisement

ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ, ਡੀਨ, ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਡਾ. ਮਨਜੀਤ ਸਿੰਘ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਐੱਮ ਆਈ ਐੱਸ ਗਿੱਲ ਨੇ ਗਗਨਦੀਪ ਅਤੇ ਦਵਿੰਦਰ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਆਸ ਜਤਾਈ ਕਿ ਭਵਿੱਖ ਵਿਚ ਅਜਿਹੇ ਹੋਰ ਪੁੁਰਸਕਾਰ ਵਿਦਿਆਰਥੀਆਂ ਦੀ ਝੋਲੀ ਪੈਣਗੇ।

Advertisement
×