ਹਾਦਸੇ ’ਚ ਆਈਟੀਬੀਪੀ ਜਵਾਨ ਸਣੇ ਦੋ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਜੂਨ
ਵੱਖ-ਵੱਖ ਥਾਈਂ ਵਾਪਰੇ ਸੜਕ ਹਾਦਸਿਆਂ ’ਚ ਆਈਟੀਬੀਪੀ ਦੇ ਜਵਾਨ ਸਣੇ ਦੋ ਜਣੇ ਜ਼ਖ਼ਮੀ ਹੋ ਗਏ ਹਨ।
ਥਾਣਾ ਪੀਏਯੂ ਦੀ ਪੁਲੀਸ ਨੂੰ ਆਈਟੀਬੀਪੀ ਬਟਾਲੀਅਨ 32 ਦੇ ਜਵਾਨ ਪ੍ਰੇਮ ਲਾਲ ਵਾਸੀ ਪਿੰਡ ਕਾਲੀਕਾ ਪਿਥੋਰਾਗੜ (ਉਤਰਖੰਡ) ਨੇ ਦੱਸਿਆ ਕਿ ਉਹ ਵੋਟਾਂ ਦੇ ਸਬੰਧ ਵਿੱਚ ਥਾਣਾ ਪੀਏਯੂ ਦੇ ਇਲਾਕੇ ਗੇਟ ਨੰਬਰ ਇੱਕ ਕੋਲ ਨਾਕਾਬੰਦੀ ਸਬੰਧੀ ਹਾਜ਼ਰ ਸੀ ਤਾਂ ਆਟੋ ਚਾਲਕ ਸਾਹਿਬਦੀਨ ਨੇ ਉਸ ਵਿੱਚ ਆਟੋ ਮਾਰਿਆ ਤੇ ਭੱਜ ਗਿਆ। ਟੱਕਰ ਕਾਰਨ ਉਸਨੂੰ ਕਾਫ਼ੀ ਸੱਟਾਂ ਲੱਗੀਆਂ। ਥਾਣੇਦਾਰ ਹਰਚਰਨ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਤਫ਼ਤੀਸ਼ ਦੌਰਾਨ ਸਾਹਿਬਦੀਨ ਵਾਸੀ ਇੰਦਰਾ ਕਲੋਨੀ ਬਾੜੇਵਾਲ ਰੋਡ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ ਆਟੋ ਬਰਾਮਦ ਕਰ ਲਿਆ ਹੈ।
ਇਸੇ ਤਰ੍ਹਾਂ ਥਾਣਾ ਜਮਾਲਪੁਰ ਅਧੀਨ ਪੈਂਦੇ ਇਲਾਕੇ ਫੋਰਟਿਸ ਹਸਪਤਾਲ ਚੰਡੀਗੜ੍ਹ ਰੋਡ ਮੁੰਡੀਆਂ ਕਲਾਂ ਨੇੜੇ ਐਕਟਿਵਾ ਸਕੂਟਰ ਵਿੱਚ ਸਵਿਫ਼ਟ ਕਾਰ ਦੀ ਟੱਕਰ ਨਾਲ ਸਕੂਟਰ ਸਵਾਰ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਹੈਮਟਨ ਹੋਮਜ਼ ਚੰਡੀਗੜ੍ਹ ਰੋਡ ਵਾਸੀ ਭੂਸ਼ਨ ਕੁਮਾਰ ਜੈਨ ਐਕਟਿਵਾ ’ਤੇ ਜਾ ਰਿਹਾ ਸੀ ਤਾਂ ਫੋਰਟਿਸ ਹਸਪਤਾਲ ਨੇੜੇ ਸਵਿੱਫਟ ਦੇ ਚਾਲਕ ਗੁਰਮੇਜ ਸਿੰਘ ਵਾਸੀ ਸਿੰਗਲਾ ਐਨਕਲੇਵ ਜੰਡਿਆਲੀ ਨੇ ਉਸ ਨੂੰ ਟੱਕਰ ਮਾਰੀ ਤੇ ਫਰਾਰ ਹੋ ਗਿਆ। ਹੌਲਦਾਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰਕੇ ਕਰ ਲਿਆ ਹੈ।