ਥਾਣਾ ਜਮਾਲਪੁਰ ਦੇ ਇਲਾਕੇ ਬੁੱਢੇਵਾਲ ਰੋਡ ਸਥਿਤ ਮੀਸ਼ੇ ਫੈਕਟਰੀ ਵਾਲੀ ਗਲੀ ਵਿੱਚ ਇੱਕ ਬਲੇਰੋ ਪਿਕਅੱਪ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ। ਬੁੱਢੇਵਾਲ ਰੋਡ ਪਿੰਡ ਜੰਡਿਆਲੀ ਵਾਸੀ ਵਿਜੈ ਕੁਮਾਰ ਸ਼ਾਹ ਦਾ ਭਰਾ ਗੁਰਪ੍ਰੀਤ ਸ਼ਾਹ (20) ਮੋਟਰਸਾਈਕਲ ’ਤੇ ਜਾ ਰਿਹਾ ਸੀ ਜਦੋਂ ਜੰਡਿਆਲੀ ਬੁੱਢੇਵਾਲ ਰੋਡ ਤੇ ਮੀਸ਼ੇ ਫੈਕਟਰੀ ਵਾਲੀ ਗਲੀ ’ਚੋਂ ਚਿੱਟੇ ਰੰਗ ਦੀ ਬੋਲੇਰੋ ਪਿੱਕਅੱਪ ਗੱਡੀ ਦੇ ਚਾਲਕ ਗੁਰਜੰਟ ਸਿੰਘ ਵਾਸੀ ਪਿੰਡ ਭੁੱਟਾ ਨੇ ਉਸ ਨੂੰ ਫੇਟ ਮਾਰ ਦਿੱਤੀ। ਸੀਐੱਮਸੀ ਹਸਪਤਾਲ ਵਿੱਚ ਇਲਾਜ ਦੌਰਾਨ ਗੁਰਪ੍ਰੀਤ ਦੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰਕੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੇ ਇਲਾਕੇ ਚੰਡੀਗੜ੍ਹ ਰੋਡ ਪਿੰਡ ਨੀਚੀ ਮੰਗਲੀ ਕੋਲ ਕੁਲਦੀਪ
ਪ੍ਰਸ਼ਾਦ (72) ਵਾਸੀ ਡਾ. ਅੰਬੇਡਕਰ ਨਗਰ ਮਾਡਲ ਟਾਊਨ ਪੈਦਲ ਸੜਕ ਪਾਰ ਕਰ ਰਿਹਾ ਸੀ ਤਾਂ ਬੁੁਲੇਟ ਮੋਟਰਸਾਈਕਲ ਚਾਲਕ ਸੰਦੀਪ ਸਿੰਘ ਵਾਸੀ ਪਿੰਡ ਲਲਹੋਰੀ ਸਮਰਾਲਾ ਨੇ ਉਸ ਨੂੰ ਫੇਟ ਮਾਰ ਦਿੱਤੀ ਤੇ ਫ਼ਰਾਰ ਹੋ ਗਿਆ। ਜ਼ਖ਼ਮੀ ਕੁਲਦੀਪ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।