ਨਿੱਜੀ ਪੱਤਰ ਪ੍ਰੇਰਕਲੁਧਿਆਣਾ, 18 ਦਸੰਬਰਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਚੋਰੀ ਦੇ ਵਾਹਨਾਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਮੁਹੰਮਦ ਸ਼ਰੀਫ਼ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਨੇੜੇ ਦਫ਼ਤਰ ਮਾਰਕੀਟ ਕਮੇਟੀ, ਦਾਣਾ ਮੰਡੀ ਤੋਂ ਅਜ਼ਾਦ ਯਾਦਵ ਉਰਫ਼ ਆਜ਼ਾਦ ਵਾਸੀ ਪਿੰਡ ਛੋਟੀ ਭੈਰੋਵਾਲ ਨੇੜੇ ਗੁਰਦੁਆਰਾ ਸਾਹਿਬ ਨੂੰ ਦੌਰਾਨੇ ਚੈਕਿੰਗ ਇੱਕ ਚੋਰੀ ਦੇ ਮੋਟਰਸਾਈਕਲ ਬਿਨਾਂ ਨੰਬਰ ’ਤੇ ਆਉਂਦਿਆਂ ਕਾਬੂ ਕਰਕੇ ਉਸ ਕੋਲੋਂ 4 ਮੋਟਰਸਾਈਕਲ ਤੇ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਥਾਣਾ ਜੋਧੇਵਾਲ ਦੇ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਗੌਰਵ ਵਾਸੀ ਮੁਹੱਲਾ ਮਸਕੀਨ ਨਗਰ ਦਾਣਾ ਮੰਡੀ ਜਲੰਧਰ ਬਾਈਪਾਸ ਨੂੰ ਕਾਬੂ ਕਰਕੇ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ।