ਦੋ ਜਣੇ 2 ਕਿਲੋ ਗਾਂਜੇ ਸਣੇ ਗ੍ਰਿਫ਼ਤਾਰ
ਥਾਣਾ ਸਿਟੀ ਦੀ ਪੁਲੀਸ ਨੇ ਦੋ ਜਣਿਆਂ ਨੂੰ ਦੋ ਕਿਲੋ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਰਾਜਦੀਨ ਨੇ ਦੱਸਿਆ ਕਿ ਪੁਲੀਸ ਪਾਰਟੀ ਸੂਆ ਪੁਲੀ ਪਿੰਡ ਭੱਟੀਆ ਨੇੜੇ ਮੌਜੂਦ ਸੀ ਤਾਂ ਲਿਬੜਾ ਸਾਈਡ ਤੋਂ ਦੋ...
Advertisement
ਥਾਣਾ ਸਿਟੀ ਦੀ ਪੁਲੀਸ ਨੇ ਦੋ ਜਣਿਆਂ ਨੂੰ ਦੋ ਕਿਲੋ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਰਾਜਦੀਨ ਨੇ ਦੱਸਿਆ ਕਿ ਪੁਲੀਸ ਪਾਰਟੀ ਸੂਆ ਪੁਲੀ ਪਿੰਡ ਭੱਟੀਆ ਨੇੜੇ ਮੌਜੂਦ ਸੀ ਤਾਂ ਲਿਬੜਾ ਸਾਈਡ ਤੋਂ ਦੋ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ। ਉਨ੍ਹਾਂ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਹੱਥ ਵਿਚ ਫੜੇ ਬੈਗ ਵਿਚੋਂ ਦੋ ਕਿਲੋ ਗਾਂਜਾ ਬਰਾਮਦ ਹੋਇਆ। ਮੁਲਜ਼ਮਾਂ ਦੀ ਪਛਾਣ ਰਜਤ ਸ਼ਰਮਾ ਵਾਸੀ ਹੋਟਾਰ (ਜੰਮੂ ਕਸ਼ਮੀਰ) ਅਤੇ ਦਾਨਿਸ਼ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।Advertisement
Advertisement
Advertisement
×

