ਥਾਣਾ ਪੀ ਏ ਯੂ ਦੀ ਪੁਲੀਸ ਨੇ ਫਿਰੌਤੀ ਮੰਗਣ ਦੇ ਦੋਸ਼ ਹੇਠ ਕੇਸ ਦਰਜ ਕਰਕੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇੱਕ ਔਰਤ ਸਮੇਤ ਪੰਜ ਜਣਿਆਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕੁਈਨ ਗਾਰਡਨ, ਸਾਊਥ ਸਿਟੀ ਵਾਸੀ ਨਮਨੀਤ ਅਗਰਵਾਲ ਮੈਟਲ ਦਾ ਕਾਰੋਬਾਰ ਕਰਦਾ ਹੈ। ਮੁਲਜ਼ਮ ਲਖਬੀਰ ਸਿੰਘ ਉਸਨੂੰ ਪਿਛਲੇ ਛੇ ਮਹੀਨੇ ਤੋਂ ਧਮਕਾ 15 ਲੱਖ ਰੁਪਏ ਦੀ ਫਿਰੌਤੀ ਲੈ ਚੁੱਕਾ ਹੈ ਅਤੇ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਹੈ। ਉਸ ਵੱਲੋਂ ਮਨ੍ਹਾਂ ਕਰਨ ’ਤੇ ਕਈ ਜਣਿਆਂ ਨੇ 20 ਨਵੰਬਰ ਰਾਤ ਨੂੰ ਉਸਦੇ ਘਰ ਆ ਕੇ ਪੈਸਿਆਂ ਦੀ ਮੰਗ ਕੀਤੀ ਅਤੇ ਧਮਕੀਆ ਦਿੰਦੇ ਚਲੇ ਗਏ। ਪੁਲੀਸ ਨੇ ਲਖਬੀਰ ਸਿੰਘ, ਜਗਦੀਪ ਸਿੰਘ, ਅਨਮੋਲ ਵਰਮਾ, ਮਨਪ੍ਰੀਤ ਸਿੰਘ, ਦੀਪਕ ਕੁਮਾਰ ਅਤੇ ਰੌਬਿਨ ਅਤੇ ਕਰਨਜੀਤ ਕੌਰ ਪਤਨੀ ਜਗਦੀਸ਼ ਸਿੰਘ ਵਾਸੀ ਸਤਿਗੁਰੂ ਨਗਰ, ਲੋਹਾਰਾ ਖ਼ਿਲਾਫ਼ ਕੇਸ ਦਰਜ ਕਰਕੇ ਅਨਮੋਲ ਵਰਮਾ ਅਤੇ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ।
Advertisement
Advertisement
Advertisement
×

