ਸੈਰ ਕਰਦਿਆਂ ਹੋਏ ਕਤਲ ਦੇ ਮਾਮਲੇ ਵਿੱਚ ਨਾਬਾਲਗ ਸਣੇ ਦੋ ਕਾਬੂ
ਮਿਹਰਬਾਨ ਇਲਾਕੇ ਵਿੱਚ ਆਪਣੀ ਪਤਨੀ ਨਾਲ ਸੈਰ ਕਰ ਰਹੇ ਤਿਲਕਰਾਜ ਦੇ ਕਤਲ ਦੇ ਮਾਮਲੇ ਵਿੱਚ ਲੁਧਿਆਣਾ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੱਬਰ ਸਿੰਘ ਵਾਸੀ ਮੁਹੱਲਾ ਹਰਗੋਬਿੰਦ ਵਿਹਾਰ ਅਤੇ ਉਸ ਦੇ ਨਾਬਾਲਗ ਸਾਥੀ ਵਜੋਂ ਹੋਈ...
Advertisement
ਮਿਹਰਬਾਨ ਇਲਾਕੇ ਵਿੱਚ ਆਪਣੀ ਪਤਨੀ ਨਾਲ ਸੈਰ ਕਰ ਰਹੇ ਤਿਲਕਰਾਜ ਦੇ ਕਤਲ ਦੇ ਮਾਮਲੇ ਵਿੱਚ ਲੁਧਿਆਣਾ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੱਬਰ ਸਿੰਘ ਵਾਸੀ ਮੁਹੱਲਾ ਹਰਗੋਬਿੰਦ ਵਿਹਾਰ ਅਤੇ ਉਸ ਦੇ ਨਾਬਾਲਗ ਸਾਥੀ ਵਜੋਂ ਹੋਈ ਹੈ। ਮੁਲਜ਼ਮਾਂ ਨੇ ਲੁੱਟ ਦੇ ਇਰਾਦੇ ਨਾਲ ਤਿਲਕ ਰਾਜ ਨੂੰ ਘੇਰਿਆ ਸੀ ਪਰ ਉਸ ਵੱਲੋਂ ਐਕਟਿਵਾ ਦੀ ਚਾਬੀ ਕੱਢ ਲੈਣ ਕਾਰਨ ਉਨ੍ਹਾਂ ਵਿੱਚੋਂ ਨਾਬਾਲਗ ਨੇ ਫੜੇ ਜਾਣ ਦੇ ਡਰੋਂ ਤੇਜ਼ਧਾਰ ਹਥਿਆਰ ਨਾਲ ਤਿਲਕ ਰਾਜ ’ਤੇ ਵਾਰ ਕੀਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਨਾਬਾਲਗ ਨੂੰ ਬਾਲ ਸੁਧਾਰ ਘਰ ਭੇਜਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ 10 ਜੁਲਾਈ ਦੀ ਰਾਤ ਨੂੰ ਉਦੋਂ ਵਾਪਰੀ ਸੀ ਜਦੋਂ ਤਿਲਕ ਰਾਜ ਰੋਜ਼ ਵਾਂਗ ਆਪਣੀ ਪਤਨੀ ਨਾਲ ਰਾਤ ਦੇ ਖਾਣੇ ਮਗਰੋਂ ਸੈਰ ਕਰਨ ਗਿਆ ਸੀ।
Advertisement
Advertisement