ਰਾੜਾ ਸਾਹਿਬ ’ਚ ਸਮਾਗਮ ਮੌਕੇ ਲੱਗੇਗਾ ਦਸਤਾਰਾਂ ਦਾ ਲੰਗਰ
ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਤੇ ਦਸਤਾਰ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ "ਆਓ ਦਸਤਾਰਾਂ ਸਜਾਈਏ ਮੁਹਿੰਮ ਤਹਿਤ" ਸਮੇਂ ਸਮੇਂ ਵਿਸਵ ਪੱਧਰ ਤੇ ਉਪਰਾਲੇ ਜਾਂਦੇ ਹਨ, ਜਿਸ ਲੜੀ ਤਹਿਤ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਈਸ਼ਰਸਰ ਸਾਹਿਬ ਪਿੰਡ ਆਲੋਵਾਲ ਵਿੱਚ 5 ਅਗਸਤ ਨੂੰ ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਦਸਤਾਰਾਂ ਦੇ ਲੰਗਰ ਤੇ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ।
ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਡਾ. ਮਨਦੀਪ ਸਿੰਘ ਖੁਰਦ ਅਤੇ ਚੇਅਰਮੈਨ ਜਰਨੈਲ ਸਿੰਘ ਨੱਥੋਹੇੜੀ ਨੇ ਦੱਸਿਆ ਕਿ ਦਸਤਾਰ ਸਿਖਲਾਈ ਕੈਂਪ ਦੌਰਾਨ ਹਰ ਪ੍ਰਕਾਰ ਦੀ ਦਸਤਾਰ ਅਤੇ ਦੁਮਾਲਾ ਸਜਾਉਣ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਜੋ ਨੌਜਵਾਨ ਸਮਾਗਮ ਦੌਰਾਨ ਪੱਕੇ ਤੌਰ ਤੇ ਸਾਬਤ ਸੂਰਤ ਹੋਣ ਤੇ ਪੱਕੇ ਤੌਰ ਦਸਤਾਰ ਸਜਾਉਣ ਦਾ ਪ੍ਰਣ ਕਰਨਗੇ ਉਨ੍ਹਾਂ ਨੂੰ ਦਸਤਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਛੋਟੇ ਬੱਚੇ ਜੋ ਸੰਖੇਪ ਇਤਿਹਾਸ ਬਾਰੇ ਜਾਣਕਾਰੀ ਦੇਣਗੇ ਉਨ੍ਹਾਂ ਨੂੰ ਵੀ ਮੈਡਲ ਤੇ ਦਸਤਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦਸਤਾਰ ਸਿਖਲਾਈ ਕੈਂਪ ਵਿੱਚ ਇੰਟਰਨੈਸ਼ਨਲ ਪੱਧਰ ਤੇ ਸੇਵਾਵਾਂ ਨਿਭਾ ਰਹੇ ਦਸਤਾਰ ਕੋਚ ਦਸਤਾਰਾਂ ਦੇ ਦੁਮਾਲੇ ਦੀ ਸਿਖਲਾਈ ਦੇਣਗੇ।