ਟਰੱਕ ਯੂਨੀਅਨ ਮਾਛੀਵਾੜਾ ਦੇ ਪ੍ਰਧਾਨ ਅਤੇ ਸਰਪੰਚ ਰੂਪਾ ਖੀਰਨੀਆਂ ਦਾ ਦੇਹਾਂਤ
ਟਰੱਕ ਯੂਨੀਅਨ ਮਾਛੀਵਾੜਾ ਸਾਹਿਬ ਦੇ ਪ੍ਰਧਾਨ ਅਤੇ ਪਿੰਡ ਖੀਰਨੀਆਂ ਦੇ ਸਰਪੰਚ ਜਗਰੂਪ ਸਿੰਘ ਰੂਪਾ ਖੀਰਨੀਆਂ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਹਲਕਾ ਸਮਰਾਲਾ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦਾ ਭਤੀਜਾ ਰੂਪਾ ਖੀਰਨੀਆਂ ਚੜ੍ਹਦੀ ਜਵਾਨੀ ਵਿਚ ਹੀ ਸਿਆਸਤ ’ਚ ਸਰਗਰਮ ਹੋ ਗਿਆ ਸੀ, ਜਿਸ ਨੇ ਇਲਾਕੇ ਵਿਚ ਆਪਣਾ ਚੰਗਾ ਮੁਕਾਮ ਬਣਾਇਆ। ਉਹ ਇਸ ਸਮੇਂ ਟਰੱਕ ਯੂਨੀਅਨ ਮਾਛੀਵਾੜਾ ਦੇ ਪ੍ਰਧਾਨ ਤੇ ਪਿੰਡ ਖੀਰਨੀਆਂ ਦੇ ਸਰਪੰਚ ਸਨ ਅਤੇ ਇਸ ਦੇ ਨਾਲ ਹੀ ਸਿਆਸੀ ਖੇਤਰ ਵਿਚ ਆਪਣੀ ਸਰਗਰਮ ਭੂਮਿਕਾ ਨਿਭਾn ਰਹੇ ਸਨ। ਰੂਪਾ ਖੀਰਨੀਆਂ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਅਚਨਚੇਤ ਉਨ੍ਹਾਂ ਦੇ ਦਿਹਾਂਤ ਨਾਲ ਕਿਸੇ ਨੂੰ ਵੀ ਵਿਸ਼ਵਾਸ ਨਾ ਹੋਇਆ ਕਿ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।
ਜਗਰੂਪ ਸਿੰਘ ਰੂਪਾ ਖੀਰਨੀਆਂ ਦਾ ਪਿੰਡ ਦੇ ਸਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਸ਼੍ਰੋਮਣੀ ਅਕਾਲੀ ਦਲ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਹਲਕਾ ਇੰਚਾਰਜ਼ ਕਾਂਗਰਸ ਰੁਪਿੰਦਰ ਸਿੰਘ ਰਾਜਾ ਗਿੱਲ, ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ, ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਸ਼ੈਲਰ ਐਸੋ. ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ, ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਕੌਂਸਲਰ ਜਗਮੀਤ ਸਿੰਘ ਮੱਕੜ, ਜ਼ਿਲਾ ਪ੍ਰੀਸ਼ਦ ਮੈਂਬਰ ਜਤਿੰਦਰ ਸਿੰਘ ਜੋਗਾ ਬਲਾਲਾ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ, ਜ਼ਿਲਾ ਉਪ ਪ੍ਰਧਾਨ ਕਾਂਗਰਸ ਕਸਤੂਰੀ ਲਾਲ ਮਿੰਟੂ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਆੜ੍ਹਤੀ ਅਰਵਿੰਦਰਪਾਲ ਸਿੰਘ ਵਿੱਕੀ, ਲਾਭ ਸਿੰਘ, ਕ੍ਰਿਸ਼ਨ ਲਾਲ ਸਚਦੇਵਾ, ਬਾਬਾ ਵਰਿੰਦਰ ਵਾਸੂ, ਮੁਨਸ਼ੀ ਅਵਤਾਰ ਸਿੰਘ, ਮਨੋਜ ਕੁਮਾਰ ਸਚਦੇਵਾ, ਇੰਸਪੈਕਟਰ ਅਮਰਿੰਦਰ ਸਿੰਘ ਹੈਪੀ, ਯਾਦਵਿੰਦਰ ਸਿੰਘ ਸ਼ਾਮਲ ਹਨ।
ਕੈਪਸ਼ਨ 3: ਟਰੱਕ ਯੂਨੀਅਨ ਦੇ ਪ੍ਰਧਾਨ ਤੇ ਸਰਪੰਚ ਜਗਰੂਪ ਸਿੰਘ ਰੂਪਾ ਖੀਰਨੀਆਂ।