ਸੇਬਾਂ ਨਾਲ ਭਰਿਆ ਟਰੱਕ ਪਲਟਿਆ; ਹਾਈਵੇਅ ਜਾਮ
ਰਾਹਗੀਰਾਂ ਦੀ ਮਦਦ ਨਾਲ ਪੁਲੀਸ ਨੇ ਆਵਾਜਾਈ ਬਹਾਲ ਕਰਵਾਈ; ਸ੍ਰੀਨਗਰ ਤੋਂ ਮੱਧ ਪ੍ਰਦੇਸ਼ ਜਾ ਰਿਹਾ ਸੀ ਟਰੱਕ
Advertisement
ਸ੍ਰੀਨਗਰ ਤੋਂ ਮੱਧ ਪ੍ਰਦੇਸ਼ ਜਾ ਰਿਹਾ ਸੇਬਾਂ ਦਾ ਭਰਿਆ ਟਰੱਕ ਅੱਜ ਇਥੇ ਸ਼ੇਰਪੁਰ ਚੌਕ ਫਲਾਈਓਵਰ ’ਤੇ ਹਾਦਸਾ ਗ੍ਰਸਤ ਹੋ ਗਿਆ। ਡਿਵਾਈਡਰ ਨਾਲ ਟਕਰਾਉਣ ਮਗਰੋਂ ਪਲਟੇ ਇਸ ਟਰੱਕ ਵਿੱਚੋਂ ਸੇਬ ਸੜਕ ’ਤੇ ਖਿੰਡਰ ਗਏ ਤੇ ਆਵਾਜਾਈ ਰੁਕ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਡਰਾਈਵਰ ਤੇ ਕੰਡਕਟਰ ਨੂੰ ਬਾਹਰ ਕੱਢਿਆ ਤੇ ਸੜਕ ’ਤੇ ਖਿੱਲਰੇ ਸੇਬ ਵੀ ਇਕੱਠੇ ਕਰਵਾਏ। ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਰਾਹਗੀਰਾਂ ਦੀ ਮਦਦ ਨਾਲ ਆਵਾਜਾਈ ਬਹਾਲ ਕਰਵਾਈ।
ਟਰੱਕ ਡਰਾਈਵਰ ਜਾਵੇਦ ਆਲਮ ਨੇ ਦੱਸਿਆ ਕਿ ਸ਼ੇਰਪੁਰ ਚੌਕ ਨੇੜੇ ਦੋ ਵਿਅਕਮੀ ਸੜਕ ਪਾਰ ਕਰ ਰਹੇ ਸਨ ਤੇ ਅਚਾਨਕ ਦੋਵੇਂ ਟਰੱਕ ਦੇ ਸਾਹਮਣੇ ਆ ਗਏ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਟਰੱਕ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ। ਇਸ ਹਾਦਸੇ ਵਿੱਚ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਹਾਦਸੇ ਦੀ ਸੂਚਨਾ ਟਰੱਕ ਮਾਲਕ ਨੂੰ ਦੇ ਦਿੱਤੀ ਗਈ ਹੈ।
Advertisement
Advertisement
×