ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ
ਇਥੇ ਤਹਿਸੀਲ ਰੋਡ ਸਥਿਤ ਸ਼ਹੀਦ ਊਧਮ ਸਿੰਘ ਟੈਕਸੀ ਅਪਰੇਟਰ ਯੂਨੀਅਨ ਨੇ ਇਕ ਸਾਦਾ ਸਮਾਗਮ ਕਰਵਾ ਕੇ ਸ਼ਹੀਦ ਊਧਮ ਸਿੰਘ ਦੇ 86ਵੇਂ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਪ੍ਰਧਾਨ ਮੱਖਣ ਸਿੰਘ ਦੀ ਅਗਵਾਈ ਹੇਠ ਸ਼ਰਧਾਂਜਲ ਸਮਾਗਮ ਵਿੱਚ ਬੋਲਦਿਆਂ ਐਡਵੋਕੇਟ ਅਮਨਦੀਪ ਕੌਰ,...
Advertisement
ਇਥੇ ਤਹਿਸੀਲ ਰੋਡ ਸਥਿਤ ਸ਼ਹੀਦ ਊਧਮ ਸਿੰਘ ਟੈਕਸੀ ਅਪਰੇਟਰ ਯੂਨੀਅਨ ਨੇ ਇਕ ਸਾਦਾ ਸਮਾਗਮ ਕਰਵਾ ਕੇ ਸ਼ਹੀਦ ਊਧਮ ਸਿੰਘ ਦੇ 86ਵੇਂ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਪ੍ਰਧਾਨ ਮੱਖਣ ਸਿੰਘ ਦੀ ਅਗਵਾਈ ਹੇਠ ਸ਼ਰਧਾਂਜਲ ਸਮਾਗਮ ਵਿੱਚ ਬੋਲਦਿਆਂ ਐਡਵੋਕੇਟ ਅਮਨਦੀਪ ਕੌਰ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਇੰਦਰਜੀਤ ਧਾਲੀਵਾਲ, ਤਰਕਸ਼ੀਲ ਆਗੂ ਸੁਰਜੀਤ ਦੌਧਰ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਦਾ ਬਦਲਾ ਲੈਣ ਦੀ ਸਿੱਕ ਸ਼ਹੀਦ ਊਧਮ ਸਿੰਘ ਨੇ ਆਪਣੇ ਦਿਲ ਵਿੱਚ ਸਾਂਭ ਕੇ ਰੱਖੀ ਅਤੇ ਲੰਡਨ ਦੇ ਕੈਕਸਟਨ ਹਾਲ ਵਿੱਚ ਜਨਰਲ ਡਾਇਰ ਦਾ ਘੋਗਾ ਚਿੱਤ ਕਰਕੇ ਦੱਸਿਆ ਕਿ ਭਾਰਤੀ ਲੋਕਾਂ ਵਿੱਚ ਦੇਸ਼ਪਿਆਰ ਤੇ ਸਵੈਮਾਣ ਕਦੇ ਮਰਿਆ ਨਹੀਂ ਕਰਦਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×