ਬੂਟੇ ਲਾਉਣ ਦੀ ਮੁਹਿੰਮ ਸ਼ਹੀਦੀ ਪੁਰਬ ਨੂੰ ਸਮਰਪਿਤ
ਵਾਤਾਵਰਨ ਦੀ ਸਾਂਭ-ਸੰਭਾਲ ਹਿੱਤ ਪਿੱਛਲੇ ਲੰਮੇ ਸਮੇ ਤੋਂ ਜਾਗਰੁਕਤਾ ਮੁਹਿੰਮ ਚਲਾ ਰਹੀ ਸੰਸਥਾ ਵਾਤਾਵਰਨ ਸੰਭਾਲ ਸੁਸਾਇਟੀ ਵੱਲੋਂ ਸਿੱਖਿਆ ਵਿਭਾਗ ਲੁਧਿਆਣਾ ਦੇ ਸਹਿਯੋਗ ਨਾਲ ਪੌਦੇ ਲਾਉਣ ਤੇ ਵੰਡਣ ਦਾ ਵਿਸ਼ੇਸ਼ ਕਾਰਜ ਸ਼ੁਰੂ ਕੀਤਾ ਗਿਆ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਬਾਨੀ ਜਗਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਸਾਲ ਬੂਟੇ ਲਾਉਣ ਦੀ ਮੁਹਿੰਮ ਨੌਵੇ ਪਾਤਸ਼ਾਹ ਸਾਹਿਬ ਸਿਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ 350 ਸਾਲ ਪੂਰੇ ਹੋਣ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਹੈ।
ਉਨ੍ਹਾਂ ਕਿਹਾ ਪ੍ਰਾਇਮਰੀ ਸਿੱਖਿਆ ਵਿਭਾਗ ਦੇ ਬਲਾਕ ਮਾਂਗਟ ਤਿੰਨ ਦੇ ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ਦੌਰਾਨ ਸੈੰਟਰ ਸਕੂਲ ਕੂੰਮਕਲਾਂ ਵਿਖੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਮਨੋਜ ਕੁਮਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਨੌਵੇਂ ਗੁਰੂ ਸਾਹਿਬ ਤੇ ਪਿਆਰੇ ਗੁਰਸਿੱਖਾਂ ਦੀ ਸ਼ਹਾਦਤ ਦੀ ਯਾਦ ਵਿੱਚ ਅਮਲਤਾਸ ਦਾ ਬੂਟਾ ਲਾਇਆ। ਉਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਮਨੁੱਖ ਦੇ ਮੂਲ ਮੌਲਿਕ ਅਧਿਕਾਰਾਂ ਦੀ ਰਾਖੀ ਅਤੇ ਕਾਇਮੀ ਹਿੱਤ ਜਿਸ ਪ੍ਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਅਤਿਅੰਤ ਤਸ਼ੱਦਦ ਸਹਾਰਦਿਆਂ ਆਪਣਾ ਸੀਸ ਦਿੱਤਾ ਹੈ ਉਸ ਦੀ ਉਦਾਹਰਣ ਸੰਸਾਰ ਭਰ ਵਿੱਚ ਕਿਤੇ ਵੀ ਨਹੀਂ ਮਿਲਦੀ। ਸ਼੍ਰੀ ਮਾਨ ਨੇ ਦੱਸਿਆ ਕਿ ਸੰਸਥਾ ਵੱਲੋਂ ਵੱਡ ਅਕਾਰੀ ਦਰਖੱਤ, ਫੁੱਲਾਂ ਵਾਲੇ ਬੂਟੇ ਤੇ ਫਲਾਂ ਵਾਲੇ ਬੂਟੇ ਥਾਂ ਦੀ ਉਪਲਬਧਤਾ ਅਨੁਸਾਰ ਲਾਏ ਜਾਣਗੇ ਨਾਲ ਹੀ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਜਾਣੂ ਵੀ ਕਰਵਾਇਆ ਜਾਵੇਗਾ। ਇਸ ਪਵਿੱਤਰ ਕਾਰਜ ਦੀ ਬਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਖਦੇਵ ਸਿੰਘ ਹਠੂਰ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਿਜਦਾ ਕਰਨ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ। ਇਸ ਮੌਕੇ ਵੱਖ ਵੱਖ ਸੈੰਟਰ ਸਕੂਲਾਂ ਦੇ ਇੰਚਾਰਜ , ਜੋਤੀ ਅਰੋੜਾ, , ਕਮਲਜੀਤ ਕੌਰ, ਸੰਜੇ ਕੁਮਾਰ, ਗੁਰਦੀਪ ਸਿੰਘ ਮੀਉਂਵਾਲ ਅਤੇ ਰਜਿੰਦਰ ਕੌਰ ਨੇ ਦੱਸਿਆ ਕਿ ਬਲਾਕ ਦੇ ਸਾਰੇ ਸੈਂਟਰ ਸਕੂਲਾਂ ਅਧੀਨ ਆਉਂਦੇ ਸਕੂਲਾਂ ਨੂੰ ਮੰਗ ਅਨੁਸਾਰ ਬੂਟੇ ਦਿੱਤੇ ਜਾਣਗੇ । ਇਸ ਮੁਹਿੰਮ ਵਿੱਚ ਹੋਰਨਾ ਤੋਂ ਇਲਾਵਾ ਸੁਪਨਦੀਪ ਕੌਰ ਰਾਮਗੜ੍ਹ ,ਮਨਮਿੰਦਰ ਕੌਰ, ਗੁਰਪ੍ਰੀਤ ਸਿੰਘ ਢਿੱਲੋਂ , ਅਮਨਦੀਪ ਸਿੰਘ ਖੇੜਾ , ਹਰਬੰਸ ਸਿੰਘ ਗਿੱਲ, ਰਕੇਸ਼ ਕੁਮਾਰ ਮੱਲੇਵਾਲ, ਹਰਮਨਜੀਤ ਸਿੰਘ ਬੋੜੇ , ਪਵਨ ਕੁਮਾਰ ਘੁਮੈਤ , ਓਂਕਾਰ ਭਾਟੀਆ, ਉਪਦੀਪ ਪਰਾਸ਼ਰ, ਗੁਰਮੁੱਖ ਸਿੰਘ, ਜਸਵਿੰਦਰ ਸਿੰਘ ਭਾਗਪੁਰ ਅਤੇ ਮਨਪ੍ਰੀਤ ਸਿੰਘ ਆਦਿ ਸਕੂਲ ਮੁਖੀ ਤੇ ਇੰਚਾਰਜ ਸਹਿਬਾਨ ਹਾਜ਼ਰ ਸਨ।