ਪੱਤਰ ਪ੍ਰੇਰਕ
ਪਾਇਲ, 10 ਜੁਲਾਈ
ਐੱਸਡੀਐੱਮ ਪਾਇਲ ਕਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਪ੍ਰਗਤੀ ਰਾਣੀ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਪਾਇਲ ਦੇ ਬੂਥ ਲੈਵਲ ਅਫ਼ਸਰਾਂ ਨੂੰ ਬਲਾਕ ਖੇਤੀਬਾੜੀ ਅਫ਼ਸਰ-ਕਮ-ਮਾਸਟਰ ਟਰੇਨਰ ਡਾਕਟਰ ਨਿਰਮਲ ਸਿੰਘ, ਪ੍ਰੋ. ਇੰਦਰਪਾਲ ਸਿੰਘ ਅਤੇ ਪਰਮਿੰਦਰ ਸਿੰਘ ਜੇਈ ਵੱਲੋਂ ਬੂਥ ਦੇ ਸਮੁੱਚੇ ਕੰਮਕਾਜ ਦੀ ਟਰੇਨਿੰਗ ਦਿੱਤੀ ਗਈ। ਗੁਰਪ੍ਰੀਤ ਸਿੰਘ ਖੱਟੜਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਪਾਇਲ ਦੇ ਬੂਥ ਲੈਵਲ ਅਫ਼ਸਰਾਂ ਨੂੰ ਇਹ ਟ੍ਰੇਨਿੰਗ ਦੋ ਗਰੁੱਪਾਂ ਵਿੱਚ ਦਿੱਤੀ ਜਾਣੀ ਹੈ। ਅੱਜ ਪਹਿਲੇ ਗਰੁੱਪ ਵਿੱਚ ਹੋਣ ਵਾਲੀ ਟ੍ਰੇਨਿੰਗ ਵਿੱਚ 108 ਬੂਥਾਂ ਦੇ ਬੀਐੱਲਓਜ਼ ਹਾਜ਼ਰ ਹੋਏ। ਅੱਜ ਪਹਿਲੇ ਗਰੁੱਪ ਦੀ ਟਰੇਨਿੰਗ ਵਿੱਚ ਬੂਥ ਲੈਵਲ ਅਫ਼ਸਰਾਂ ਨੂੰ ਚੋਣਾਂ ਸਬੰਧੀ ਹਰੇਕ ਫਾਰਮਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਬੂਥ ਲੈਵਲ ਦੇ ਸਮੁੱਚੇ ਫਾਰਮ,ਬੀ ਐੱਲ ਓ ਐਪ, ਵੋਟਰ ਹੈਲਪ ਲਾਈਨ ਐਪ ਬਾਰੇ ਵਿਸਥਾਰਪੂਰਵਕ ਦਿੱਤੀ ਗਈ।
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬੂਥ ਲੈਵਲ ਅਫ਼ਸਰਾਂ ਦਾ ਐਸੈਸਮੈਂਟ ਟੈੱਸਟ ਲਿਆ ਗਿਆ । ਟ੍ਰੇਨਿੰਗ ਦੀ ਸਮਾਪਤੀ ਤੋਂ ਬਾਅਦ ਪ੍ਰਗਤੀ ਰਾਣੀ ਆਈ ਏ ਐੱਸ ਵੱਲੋਂ ਬੂਥ ਲੈਵਲ ਅਫ਼ਸਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਬੀ.ਐੱਲ.ਓਜ. ਲਈ ਟ੍ਰੇਨਿੰਗ ਦੌਰਾਨ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚਾਹ, ਪਾਣੀ ਅਤੇ ਖਾਣ-ਪੀਣ ਦੀ ਵੀ ਵਿਵਸਥਾ ਕੀਤੀ ਗਈ।