ਹਲਕਾ ਜਗਰਾਉਂ ਦੇ ਬੂਥ ਲੈਵਲ ਅਫਸਰਾਂ ਦਾ ਟਰੇਨਿੰਗ ਕੈਂਪ
ਪੱਤਰ ਪ੍ਰੇਰਕ
ਜਗਰਾਉਂ ,12 ਜੁਲਾਈ
ਵਿਧਾਨ ਸਭਾ ਹਲਕਾ ਜਗਰਾਉਂ ਦੇ ਬੂਥ ਲੈਵਲ ਅਫਸਰਾਂ ਨੂੰ ਵਿਸ਼ੇਸ ਟਰੇਨਿੰਗ ਦਿੱਤੀ ਗਈ। ਉਪ-ਮੰਡਲ ਮੈਜਿਸਟਰੇਟ ਕਰਨਦੀਪ ਸਿੰਘ ਨੇ ਆਖਿਆ ਕਿ ਵੋਟਿੰਗ ਪ੍ਰਣਾਲੀ ਦਾ ਮੁੱਢ ਬੂਥ ਲੈਵਲ ਅਫਸਰ ਹਨ। ਵੋਟਾਂ ਬਣਾਉਣ, ਸੁਧਾਈ ਤੋਂ ਲੈ ਕੇ ਚੋਣਾਂ ਤੱਕ ਵੋਟਰਾਂ ਦੀ ਹਰ ਮੁਸ਼ਕਲ ਮੱਦਦ ਲਈ ਬੂਥ ਲੈਵਲ ਅਫਸਰ ਆਪਣੇ ਫਰਜ਼ ਬਾਖੂਬੀ ਨਿਭਾ ਰਹੇ ਹਨ। ਚੋਣ ਕਮਿਸ਼ਨ ਵੱਲੋਂ ਬੂਥ ਲੈਵਲ ਅਫਸਰਾਂ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਉਣ ਲਈ ਕਮਿਸ਼ਨ ਵੱਲੋਂ ਜਾਰੀ ਆਨਲਾਈਨ ਐਪ ਅਤੇ ਪੋਰਟਲ ’ਚ ਹੋਣ ਵਾਲੀਆਂ ਤਬਦੀਲੀਆਂ ਬਾਰੇ ਜਾਣੂ ਕਰਵਾਉਣ ਲਈ ਅਜਿਹੇ ਟਰੇਨਿੰਗ ਪ੍ਰੋਗਰਾਮ ਰਚੇ ਜਾਂਦੇ ਹਨ ਤਾਂ ਜੋ ਭਵਿੱਖ ਵਿੱਚ ਵੋਟਰਾਂ ਨੂੰ ਸਮੇਂ ਸਿਰ ਹਰ ਜਾਣਕਾਰੀ ਦਿੱਤੀ ਜਾ ਸਕੇ।
ਉਨ੍ਹਾਂ ਬੂਥ ਲੈਵਲ ਅਫਸਰਾਂ ਨੂੰ ਟਰੇਨਿੰਗ ਲੈਣ ਸਮੇਂ ਸੰਜੀਦਗੀ ਅਤੇ ਧਿਆਨ ਦੇਣ ਦੀ ਅਪੀਲ ਕੀਤੀ। ਜ਼ਿਲ੍ਹਾ ਚੋਣ ਅਫਸਰ ਵੱਲੋਂ ਨਿਯੁਕਤ ਟ੍ਰੇਨਰ ਜਤਿੰਦਰ ਸਿੰਘ, ਕੰਵਰ ਰਣਦੀਪ ਸਿੰਘ, ਸੁਸ਼ੀਲ ਕੁਮਾਰ ਨੇ ਚੋਣਾਂ ਨਾਲ ਸਬੰਧਤ ਕੰਮਾ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ ਅਤੇ ਪੋਰਟਲ ਤੇ ਹੋਣ ਵਾਲੇ ਕੰਮਾਂ ਬਾਰੇ ਵੀ ਦੱਸਿਆ। ਉਪਰੰਤ ਟਰੇਨਿੰਗ ਲੈਣ ਪੁੱਜੇ ਅਫਸਰਾਂ ਦੇ ਸਵਾਲਾ ਦੇ ਜਵਾਬ ਦਿੱਤੇ ਗਏ ਅਤੇ ਬੂਥ ਲੈਵਲ ਅਫਸਰਾਂ ਦੇ ਮੁਕਾਬਲੇ ਵੀ ਕਰਵਾਏ ਗਏ ਤਾਂ ਜੋ ਕੰਮ ਸਮੇਂ ਕੋਈ ਵੀ ਮੁਸ਼ਕਲ ਨਾ ਆਵੇ। ਅੰਤਿਮ ਪੜਾਅ ਦੌਰਾਨ ਬੂਥ ਲੈਵਲ ਅਫਸਰਾਂ ਦੇ ਪੇਪਰ ਲਏ ਗਏ ਅਤੇ ਉਪ-ਮੰਡਲ ਮੈਜਿਸਟਰੇਟ ਕਰਨਦੀਪ ਸਿੰਘ ਵੱਲੋਂ ਉਨ੍ਹਾਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ।ਚੋਣ ਇੰਚਾਰਜ ਸੁਖਵਿੰਦਰ ਸਿੰਘ ਗਰੇਵਾਲ ਅਤੇ ਸੁਪਰਡੈਂਟ ਬਿਕਰਮਪਾਲ ਨੇ ਦੱਸਿਆ ਕਿ ਟਰੇਨਿੰਗ ਵਿੱਚ 194 ਅਫਸਰਾਂ ਨੇ ਭਾਗ ਲਿਆ।ਹੋਰਨਾਂ ਤੋਂ ਇਲਾਵਾ ਇਸ ਟਰੇਨਿੰਗ ਪ੍ਰੋਗਰਾਮ ਦੀ ਸਫਲਤਾ ਲਈ ਸੈਕਟਰ ਅਫਸਰ ਇੰਦਰਜੀਤ ਸਿੰਘ, ਬਲਜੀਤ ਸਿੰਘ, ਪ੍ਰੀਤਮਹਿੰਦਰ ਸਿੰਘ, ਰਮਨ ਸੂਦ ਅਤੇ ਸੁਮਿਤ ਅਰੋੜਾ ਨੇ ਆਪਣੇ ਫਰਜ਼ ਨਿਭਾਏ।