ਚੀਫ ਜਸਟਿਸ ਵੱਲ ਜੁੱਤੀ ਸੁੱਟਣਾ ਸੰਵਿਧਾਨ ਦਾ ਅਪਮਾਨ: ਬਸਪਾ
ਜੁੱਤੀ ਸੁੱਟਣ ਵਾਲੇ ਵਕੀਲ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ
ਦੇਸ਼ ਦੇ ਚੀਫ ਜਸਟਿਸ ਬੀ.ਆਰ ਗਵਈ ਵੱਲ ਇਕ ਸੀਨੀਅਰ ਬਜ਼ੁਰਗ ਵੱਲੋਂ ਜੁੱਤੀ ਸੁੱਟਣ ਨੂੰ ਬਹੁਜਨ ਸਮਾਜ ਪਾਰਟੀ ਨੇ ਸੰਵਿਧਾਨ ਦੀ ਆਤਮਾ ਦਾ ਅਪਮਾਨ ਕਰਾਰ ਦਿੱਤਾ ਹੈ। ਬਸਪਾ ਦੇ ਹਲਕਾ ਪ੍ਰਧਾਨ ਰਛਪਾਲ ਸਿੰਘ ਗਾਲਿਬ ਨੇ ਕਿਹਾ ਕਿ ਮਨੂੰਵਾਦੀ ਵਿਚਾਰਧਾਰਾ ਵਿੱਚ ਗੜੁੱਚ ਕਿਸ਼ੋਰ ਰਾਕੇਸ਼ ਨਾਮਕ ਵਕੀਲ ਵੱਲੋਂ ਚੀਫ ਜਸਟਿਸ ਵੱਲ ਉਛਾਲੀ ਗਈ ਜੁੱਤੀ ਅਤਿ ਨਿੰਦਣਯੋਗ ਘਟਨਾ ਹੈ ਤੇ ਇਸ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਭਾਵ ਚੀਫ ਜਸਟਿਸ ਉਸ ਸੰਵਿਧਾਨ ਦੇ ਰਖਵਾਲੇ ਹੁੰਦੇ ਹਨ ਜਦਕਿ ਮਨੂੰਵਾਦੀ ਵਿਵਸਥਾ ਵਿੱਚ ਸੰਵਿਧਾਨ ਦੇ ਬਿਲਕੁਲ ਉਲਟ ਹੁੰਦਾ ਹੈ। ਇਸ ਕਰਕੇ ਮਨੂੰਵਾਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕ ਭਾਰਤੀ ਸੰਵਿਧਾਨ ਦਾ ਸਮੇਂ ਸਮੇਂ ’ਤੇ ਨਿਰਾਦਰ ਕਰਦੇ ਹਨ ਤੇ ਦੇਸ਼ ਵਿੱਚ ਸ਼ਾਸਨ ਕਰਤਾ ਵਰਗ ਇਨ੍ਹਾਂ ਸ਼ਕਤੀਆਂ ਦੀ ਪਿੱਠ ਥਾਪੜ ਦਿੰਦਾ ਹੈ ਜਿਸ ਕਰਕੇ ਅਹਿਜੇ ਲੋਕਾਂ ਦੇ ਹੌਸਲੇ ਵਧਦੇ ਹਨ। ਇਸ ਤੋਂ ਪਹਿਲਾਂ ਵੀ ਹਿੰਦੂਤਵ ਦਾ ਪ੍ਰਚਾਰ ਕਰਨ ਵਾਲੇ ਕਈ ਪ੍ਰਚਾਰਕ ਚੀਫ ਜਸਟਿਸ ਗਵਈ ਵਿਰੁੱਧ ਅਭੱਦਰ ਟਿੱਪਣੀਆਂ ਕਰ ਚੁੱਕੇ ਹਨ ਪਰ ਉਨ੍ਹਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ, ਜਦਕਿ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮੇ ਦਰਜ ਕਰਨਾ ਬਣਦਾ ਹੈ।