ਹਲਕਾ ਅਮਰਗੜ੍ਹ ਦੀ ਕਾਂਗਰਸ ਪਾਰਟੀ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਰੁੜਕੀ ਕਲਾਂ ਪਿੰਡ ਦੇ ਤਿੰਨ ਪਰਿਵਾਰ ‘ਆਪ’ ਪਾਰਟੀ ਛੱਡ ਕਾਂਗਰਸ ਵਿੱਚ ਸ਼ਾਮਲ ਹੋ ਗਏ। ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਬਿੱਟੂ ਨੇ ਦੱਸਿਆ ਕਿ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ ਦੇ ਯਤਨ ਸਦਕਾ ਦੁਗਰੀ ਦਫ਼ਤਰ ਵਿੱਚ ਅੱਜ ਪਿੰਡ ਰੁੜਕੀ ਕਲਾਂ ਤੋਂ ਆਮ ਆਦਮੀ ਪਾਰਟੀ ਛੱਡ ਤਿੰਨ ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ, ਜਿਨ੍ਹਾਂ ਨੂੰ ਸਰੋਪਾ ਦੇ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਗੁਰਜੋਤ ਢੀਂਡਸਾ (ਦੁੱਗਰੀ) ਨੇ ਆਖਿਆ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਮੇਂ-ਸਮੇਂ ’ਤੇ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਕਿਸੇ ਵੀ ਪਰਿਵਾਰ ਨੂੰ ਮੌਜੂਦਾ ਸਰਕਾਰ ਤੋਂ ਡਰਨ ਦੀ ਲੋੜ ਨਹੀਂ, ਬਲਕਿ ਉਹ ਆਪਣੇ ਹਰ ਇੱਕ ਵਰਕਰ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰਨਗੇ ਅਤੇ ਸਭ ਦਾ ਡੱਟ ਕੇ ਸਾਥ ਦੇਣਗੇ। ਢੀਂਡਸਾ ਨੇ ਆਖਿਆ ਕਿ ਮੌਜੂਦਾ ਆਪ ਸਰਕਾਰ ਕਾਗਰਸੀ ਵਰਕਰਾਂ, ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ’ਚ ਖੜ੍ਹਨ ਵਾਲੇ ਮਜ਼ਬੂਤ ਪਾਰਟੀ ਦੇ ਅਹੁਦੇਦਾਰਾਂ ਨੂੰ ਡਰਾ ਧਮਕਾ ਰਹੀ ਹੈ ਅਤੇ ਝੂਠੇ ਪਰਚੇ ਪਵਾ ਰਹੀ ਆ ਜਿਸ ਦਾ ਉਹ ਡੱਟ ਕੇ ਵਿਰੋਧ ਕਰਨਗੇ। ਇਸ ਮੌਕੇ ਸਰਪੰਚ ਕਰਮਜੀਤ ਸਿੰਘ, ਪੰਚ ਜਗਦੀਪ ਸਿੰਘ ਦਿਲਬਾਗ ਸਿੰਘ, ਸਾਬਕਾ ਸਰਪੰਚ ਹਰਪਿੰਦਰ ਸਿੰਘ, ਬੀਬੀ ਜਸਬੀਰ ਕੌਰ ਬੀਬੀ ਰਿੰਪੀ, ਜਗਜੀਤ ਸਿੰਘ ਮਾਸਟਰ ਗੁਰਦੇਵ ਸਿੰਘ, ਬਲਵੀਰ ਕੌਰ, ਗੁਰਜੰਟ ਸਿੰਘ, ਰੂਬੀ ਮੰਡੇਰ, ਬੈਨੀ ਵਰਮਾ, ਗੁਰਪ੍ਰੀਤ ਸਿੰਘ, ਪ੍ਰਿਤਪਾਲ ਸਿੰਘ, ਹਰਦਮ ਸਿੰਘ ਅਤੇ ਬੱਬੂ ਸਿੰਘ ਹਾਜ਼ਰ ਸਨ।

