ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ; ਕਾਰ ਜ਼ਬਤ

ਪੱਤਰ ਪ੍ਰੇਰਕ ਗੁਰੂਸਰ ਸੁਧਾਰ, 10 ਜੁਲਾਈ ਥਾਣਾ ਸੁਧਾਰ ਦੀ ਪੁਲੀਸ ਨੇ ਕਾਰ ਸਵਾਰ ਤਿੰਨ ਨੌਜਵਾਨਾਂ ਨੂੰ 15 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਸੁਧਾਰ ਤੋਂ ਘੁਮਾਣ ਚੌਕ ਜਾਂਦੇ ਰਾਹ ’ਤੇ ਖੜ੍ਹੀ...
Advertisement

ਪੱਤਰ ਪ੍ਰੇਰਕ

ਗੁਰੂਸਰ ਸੁਧਾਰ, 10 ਜੁਲਾਈ

Advertisement

ਥਾਣਾ ਸੁਧਾਰ ਦੀ ਪੁਲੀਸ ਨੇ ਕਾਰ ਸਵਾਰ ਤਿੰਨ ਨੌਜਵਾਨਾਂ ਨੂੰ 15 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਸੁਧਾਰ ਤੋਂ ਘੁਮਾਣ ਚੌਕ ਜਾਂਦੇ ਰਾਹ ’ਤੇ ਖੜ੍ਹੀ ਵਰਨਾ ਕਾਰ ਦੇ ਸਵਾਰਾਂ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਉਕਤ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਗੁਰਪਿੰਦਰ ਸਿੰਘ ਉਰਫ਼ ਹਨੀ ਵਾਸੀ ਨਵੀਂ ਅਬਾਦੀ ਅਕਾਲਗੜ੍ਹ, ਜਤਿੰਦਰ ਸਿੰਘ ਉਰਫ਼ ਪਟਵਾਰੀ ਵਾਸੀ ਘੁਮਾਣ ਤੇ ਸੌਰਵ ਸ਼ਰਮਾ ਉਰਫ਼ ਭੋਲੂ ਵਾਸੀ ਅਕਾਲਗੜ੍ਹ ਹਾਲ ਵਾਸੀ ਪਿੰਡ ਟੂਸੇ ਵਜੋਂ ਹੋਈ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ਦੋ ਹਫ਼ਤੇ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਹੈ।

Advertisement