ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹੈਰੋਇਨ ਤੇ ਅਸਲੇ ਸਣੇ ਤਿੰਨ ਮੁਲਜ਼ਮ ਗ੍ਰਿਫ਼ਤਾਰ

ਪੁਲੀਸ ਵੱਲੋਂ ਚਾਰ ਪਿਸਤੌਲ, ਕਾਰਤੂਸ ਤੇ ਹੈਰੋਇਨ ਬਰਾਮਦ
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 28 ਜੂਨ

Advertisement

ਲੁਧਿਆਣਾ ਪੁਲੀਸ ਨੇ ਅੱਜ ਇਥੇ ਨਾਜਾਇਜ਼ ਹਥਿਆਰਾਂ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 268 ਗ੍ਰਾਮ ਹੈਰੋਇਨ, .32 ਬੋਰ ਦੇ ਤਿੰਨ ਪਿਸਤੌਲ, ਛੇ ਕਾਰਤੂਸ, ਲਾਇਸੈਂਸੀ .45 ਬੋਰ ਦਾ ਪਿਸਤੌਲ ਤੇ ਤਿੰਨ ਕਾਰਤੂਸ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਪੁਲੀਸ ਨੇ ਭਗਤ ਸਿੰਘ ਕਲੋਨੀ, ਮੋਤੀ ਨਗਰ ਦੇ ਰਹਿਣ ਵਾਲੇ ਗੌਰਵ ਸਿੰਘ, ਨਿਊ ਜਨਤਾ ਨਗਰ ਦੇ ਰਹਿਣ ਵਾਲੇ ਸਾਹਿਲ ਮਲਿਕ ਅਤੇ ਫਤਿਹ ਸਿੰਘ ਨਗਰ ਦੇ ਰਹਿਣ ਵਾਲੇ ਨਿਖਿਲ ਸ਼ਰਮਾ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦਾ ਕੇਸ ਦਰਜ ਕੀਤਾ ਹੈ।

ਤਿੰਨਾਂ ਮੁਲਜ਼ਮਾਂ ਨੂੰ ਅੱਜ ਪੁਲੀਸ ਨੇ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲੀਸ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਟੀਮ ਨੇ ਦੁਗਰੀ ਚੌਕ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਐੱਮਆਈਜੀ ਫਲੈਟ ਨੇੜੇ ਕਿਸੇ ਦੀ ਉਡੀਕ ਕਰ ਰਹੇ ਹਨ ਜਿਸ ਨੂੰ ਉਨ੍ਹਾਂ ਨੇ ਹੈਰੋਇਨ ਦੇਣੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਮੁਲਜ਼ਮਾਂ ਨੂੰ ਘੇਰ ਲਿਆ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਬਿਹਾਰ ਤੋਂ ਦੋ ਹਥਿਆਰ 25 ਹਜ਼ਾਰ ਰੁਪਏ ਵਿੱਚ ਤੇ ਇੱਕ ਹੋਰ ਹਥਿਆਰ 65 ਹਜ਼ਾਰ ਦਾ ਖਰੀਦਿਆ ਸੀ ਜਦਕਿ .45 ਬੋਰ ਵਾਲਾ ਹਥਿਆਰ ਮੁਲਜ਼ਮ ਸਾਹਿਲ ਦੇ ਪਿਤਾ ਦਾ ਲਾਇਸੈਂਸੀ ਹਥਿਆਰ ਹੈ। ਜੋ ਸਾਹਿਲ ਨੇ ਬਿਨਾਂ ਕਿਸੇ ਨੂੰ ਦੱਸੇ ਆਪਣੇ ਕੋਲ ਰੱਖਿਆ ਸੀ। ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਹਮਲੇ ਦੇ ਕਈ ਮਾਮਲੇ ਦਰਜ ਹਨ। ਮੁਲਜ਼ਮ ਦੀ ਕਈ ਲੋਕਾਂ ਨਾਲ ਦੁਸ਼ਮਣੀ ਸੀ, ਇਸ ਲਈ ਉਹ ਉਨ੍ਹਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਗ਼ੈਰ-ਕਾਨੂੰਨੀ ਹਥਿਆਰ ਰੱਖਣ ਦੇ ਨਾਲ-ਨਾਲ ਹੈਰੋਇਨ ਦੀ ਤਸਕਰੀ ਵੀ ਕਰਦੇ ਸਨ ਤੇ ਹੌਲੀ ਹੌਲੀ ਇੱਕ ਵੱਡਾ ਤੇ ਗਰੋਹ ਬਣਾਉਣ ਦੀ ਤਿਆਰੀ ਵਿੱਚ ਸਨ। ਪੁਲੀਸ ਅਨੁਸਾਰ ਮੁਲਜ਼ਮ ਖੁਦ ਬਿਹਾਰ ਜਾ ਕੇ ਗੈਰ-ਕਾਨੂੰਨੀ ਹਥਿਆਰ ਖਰੀਦਦੇ ਸਨ।

Advertisement