ਚੋਰਾਂ ਨੂੰ ਬੰਨ੍ਹ ਕੇ ਚਾੜ੍ਹਿਆ ਕੁਟਾਪਾ
ਪਿੰਡ ਕਾਉਂਕੇ ਵਿੱਚ ਅੱਧੀ ਰਾਤ ਨੂੰ ਚੋਰੀ ਕਰਨ ਆਏ ਦੋ ਚੋਰਾਂ ਨੂੰ ਲੋਕਾਂ ਨੇ ਕਾਬੂ ਕਰ ਕੇ ਕੁਟਾਪਾ ਚਾੜ੍ਹ ਦਿੱਤਾ। ਜਾਣਕਾਰੀ ਅਨੁਸਾਰ ਕਾਉਂਕੇ ਵਿੱਚ ਜਦੋਂ ਕੁਝ ਚੋਰ ਕਿਸੇ ਦੇ ਘਰ ਅੰਦਰ ਚੋਰੀ ਕਰਨ ਲਈ ਦਾਖਲ ਹੋਣ ਲੱਗੇ ਤਾਂ ਪਰਿਵਾਰ ਵਾਲਿਆਂ...
Advertisement
ਪਿੰਡ ਕਾਉਂਕੇ ਵਿੱਚ ਅੱਧੀ ਰਾਤ ਨੂੰ ਚੋਰੀ ਕਰਨ ਆਏ ਦੋ ਚੋਰਾਂ ਨੂੰ ਲੋਕਾਂ ਨੇ ਕਾਬੂ ਕਰ ਕੇ ਕੁਟਾਪਾ ਚਾੜ੍ਹ ਦਿੱਤਾ। ਜਾਣਕਾਰੀ ਅਨੁਸਾਰ ਕਾਉਂਕੇ ਵਿੱਚ ਜਦੋਂ ਕੁਝ ਚੋਰ ਕਿਸੇ ਦੇ ਘਰ ਅੰਦਰ ਚੋਰੀ ਕਰਨ ਲਈ ਦਾਖਲ ਹੋਣ ਲੱਗੇ ਤਾਂ ਪਰਿਵਾਰ ਵਾਲਿਆਂ ਦੀ ਅੱਖ ਖੁੱਲ੍ਹ ਗਈ। ਉਨ੍ਹਾਂ ਵੱਲੋਂ ਰੌਲਾ ਪਾਉਣ ’ਤੇ ਪਿੰਡ ਇਕੱਠਾ ਹੋ ਗਿਆ ਅਤੇ ਚੋਰਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ’ਚੋਂ ਇੱਕ ਦੀ ਗੋਬਿੰਦਾ ਤੇ ਦੂਜੇ ਦੀ ਸ਼ਿਵਾ ਵਜੋਂ ਪਛਾਣ ਹੋਈ ਹੈ। ਪਿੰਡ ਵਾਸੀਆਂ ਵੱਲੋਂ ਇਨ੍ਹਾਂ ਨੂੰ ਬੰਨ੍ਹ ਕੇ ਪਹਿਲਾਂ ਕੁਟਾਪਾ ਚਾੜ੍ਹਿਆ ਗਿਆ ਅਤੇ ਫਿਰ ਮਾਛੀਵਾੜਾ ਪੁਲੀਸ ਨੂੰ ਸੂਚਿਤ ਕੀਤਾ ਗਿਆ। ਇਹ ਚੋਰ ਨਸ਼ੇ ਦੇ ਆਦੀ ਹਨ ਜਿਨ੍ਹਾਂ ਤੋਂ ਗਾਂਜਾ ਵੀ ਮਿਲਿਆ। ਮੌਕੇ ’ਤੇ ਪੁਲੀਸ ਪੁੱਜੀ ਜਿਨ੍ਹਾਂ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਕੇਸੋ ਦਰਜ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਕੋਲੋਂ ਚੋਰੀ ਦਾ ਇੱਕ ਮੋਬਾਈਲ ਬਰਾਮਦ ਹੋਇਆ ਹੈ।
Advertisement
Advertisement
×