ਚੋਰਾਂ ਨੇ ਗੁੱਗਾ ਮਾੜੀ ਦੀ ਗੋਲਕ ਪੁੱਟੀ
ਪਿੰਡ ਸਿਹਾਲਾ ਦੇ ਦੀ ਗੁੱਗਾ ਮਾੜੀ ’ਚ ਬੀਤੀ ਰਾਤ ਚੋਰਾਂ ਨੇ ਇਥੋਂ ਦੀ ਗੋਲਕ ਪੁੱਟ ਲਈ। ਗੋਲਕ ਵਿਚ 10-15 ਕਿਲੋਂ ਵਜ਼ਨ ਦੇ ਸਿੱਕੇ ਤੇ ਹਜ਼ਾਰਾਂ ਰੁਪਏ ਦੀ ਨਕਦੀ ਸੀ। ਹਾਲੇ ਦੋ ਦਿਨ ਪਹਿਲਾਂ ਹੀ ਨਾਲ ਲੱਗਦੇ ਪਿੰਡ ਕੋਟਲਾ ਵਿੱਚ ਚੋਰੀ...
Advertisement
ਪਿੰਡ ਸਿਹਾਲਾ ਦੇ ਦੀ ਗੁੱਗਾ ਮਾੜੀ ’ਚ ਬੀਤੀ ਰਾਤ ਚੋਰਾਂ ਨੇ ਇਥੋਂ ਦੀ ਗੋਲਕ ਪੁੱਟ ਲਈ। ਗੋਲਕ ਵਿਚ 10-15 ਕਿਲੋਂ ਵਜ਼ਨ ਦੇ ਸਿੱਕੇ ਤੇ ਹਜ਼ਾਰਾਂ ਰੁਪਏ ਦੀ ਨਕਦੀ ਸੀ। ਹਾਲੇ ਦੋ ਦਿਨ ਪਹਿਲਾਂ ਹੀ ਨਾਲ ਲੱਗਦੇ ਪਿੰਡ ਕੋਟਲਾ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ। ਬੀਤੀ ਰਾਤ ਵਪਰੀ ਘਟਨਾ ਬਾਰੇ ਨੀਰਜ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰਿਆਂ ਦੇ ਮੂੰਹ ਘੁਮਾਏ ਤੇ ਮਗਰੋਂ ਵਾਰਦਾਤ ਨੂੰ ਅੰਜਾਮ ਦਿੱਤਾ। ਐੱਸਐੱਚਓ ਨਿਤੀਸ਼ ਚੌਧਰੀ ਨੇ ਦੱਸਿਆ ਕਿ ਪੜਤਾਲ ਦੌਰਾਨ ਖਾਲੀ ਗੋਲਕ ਨੇੜਲੇ ਪਿੰਡ ਖੀਰਨੀਆਂ ਦੇ ਸੂਏ ’ਚੋਂ ਲਭ ਗਈ ਹੈ।
Advertisement
Advertisement