DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੇਲਵੇ ਸਟੇਸ਼ਨ ਦੇ ਪੈਦਲ ਯਾਤਰੀਆਂ ਵਾਲੇ ਪੁਲ ਵਿੱਚ ਤਰੇੜ ਆਈ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 13 ਫਰਵਰੀ ਇੱਥੋਂ ਦੇ ਰੇਲਵੇ ਸਟੇਸ਼ਨ ’ਚ ਐਂਟਰੀਗੇਟ ਤੋਂ ਪਲੇਟਫਾਰਮ ਨੰਬਰ 2 ਤੋਂ 7 ਤੱਕ ਪੈਦਲ ਆਵਾਜਾਈ ਲਈ ਬਣੇ ਫੁੱਟਓਵਰ ਬਰਿੱਜ ’ਚ ਅੱਜ ਅਚਾਨਕ ਤਰੇੜ ਆ ਗਈ। ਪੁਲ ’ਚ ਤਰੇੜ ਆਉਣ ਦੀ ਸੂਚਨਾ ਮਿਲਦੇ ਹੀ ਰੇਲਵੇ...
  • fb
  • twitter
  • whatsapp
  • whatsapp
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 13 ਫਰਵਰੀ

Advertisement

ਇੱਥੋਂ ਦੇ ਰੇਲਵੇ ਸਟੇਸ਼ਨ ’ਚ ਐਂਟਰੀਗੇਟ ਤੋਂ ਪਲੇਟਫਾਰਮ ਨੰਬਰ 2 ਤੋਂ 7 ਤੱਕ ਪੈਦਲ ਆਵਾਜਾਈ ਲਈ ਬਣੇ ਫੁੱਟਓਵਰ ਬਰਿੱਜ ’ਚ ਅੱਜ ਅਚਾਨਕ ਤਰੇੜ ਆ ਗਈ। ਪੁਲ ’ਚ ਤਰੇੜ ਆਉਣ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀਆਂ ਨੇ ਪੁਲ ਤੋਂ ਯਾਤਰੀਆਂ ਦੀ ਆਵਾਜਾਈ ਨੂੰ ਕੁਝ ਸਮੇਂ ਲਈ ਰੋਕ ਦਿੱਤਾ। ਜਾਣਕਾਰੀ ਅਨੁਸਾਰ ਪੁਲ ਵਿੱਚ ਤਰੇੜ ਦੀ ਸੂਚਨਾ ਮਿਲਦੇ ਹੀ ਇੰਜਨੀਅਰਿੰਗ ਵਿਭਾਗ ਦੇ ਕਰਮੀਆਂ ਮੌਕੇ ’ਤੇ ਪੁੱਜ ਕੇ ਜਾਇਜ਼ਾ ਲਿਆ। ਹਾਲਾਂਕਿ ਪੁਲ ਦੀ ਤਕਨੀਕੀ ਜਾਂਚ ਤੋਂ ਬਾਅਦ ਇਸ ਨੂੰ ਮਾਮੂਲੀ ਗੱਲ ਦੱਸਿਆ ਗਿਆ ਤੇ ਤਰਕ ਦਿੱਤਾ ਕਿ ਤਕਨੀਕੀ ਟੀਮ ਪਹਿਲਾਂ ਵੀ ਪੁਲ ਦੀ ਜਾਂਚ ਕਰ ਚੁੱਕੀ ਹੈ। ਪੁਲ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਇਸ ’ਤੇ ਯਾਤਰੀਆਂ ਦੀ ਆਵਾਜਾਈ ਖੋਲ੍ਹ ਦਿੱਤੀ ਗਈ। ਭਾਵੇਂ ਕਿ ਇੰਜਨੀਅਰਿੰਗ ਵਿਭਾਗ ਦੀ ਟੀਮ ਨੇ ਪੁਲ ਦੀ ਜਾਂਚ ਤੋਂ ਬਾਅਦ ਇਸ ਨੂੰ ਠੀਕ ਦੱਸਿਆ, ਪਰ ਕੁਝ ਅਧਿਕਾਰੀ ਇਸ ਨੂੰ ਵੱਡਾ ਖਤਰਾ ਮੰਨ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਪਹਿਲਾਂ ਵੀ ਪੁਲ ’ਚ ਤਰੇੜਾ ਆਉਣ ’ਤੇ ਪੁਲ ਦੇ ਹਿੱਲਣ ਦੀ ਸੂਚਨਾ ਮਿਲੀ ਸੀ।

ਇਸ ਸੂਚਨਾ ਦੇ ਆਧਾਰ ’ਤੇ ਰੇਲਵੇ ਦੇ ਠੇਕੇਦਾਰੀ ਵਿਭਾਗ ਤੋਂ ਪੁਲ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਸੀ, ਪਰ ਹੁਣ ਫਿਰ ਤੋਂ ਪੁਲ ’ਚ ਦਰਾਰਾਂ ਆਉਣ ਦੀ ਸ਼ਿਕਾਇਤ ਮਿਲੀ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਸਟੇਸ਼ਨ ਦਾ ਫੁੱਟਓਵਰ ਬ੍ਰਿਜ 24 ਘੰਟੇ ਚੱਲਦਾ ਹੈ ਤੇ ਇਸ ਪੁਲ ਦੇ ਉਪਰੋਂ ਯਾਤਰੀਆਂ ਦੀ ਆਵਾਜਾਈ ਲਗਾਤਾਰ ਜਾਰੀ ਰਹਿੰਦੀ ਹੈ। ਅਜਿਹੇ ’ਚ ਪੁਲ ’ਚ ਦਰਾਰ ਦੇ ਕਾਰਨ ਜੇਕਰ ਕੋਈ ਹਾਦਸਾ ਹੁੰਦਾ ਹੈ ਤਾਂ ਵੱਡੇ ਨੁਕਸਾਨ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Advertisement
×