DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਮਿਸ਼ਨ ਸਵਸਥ ਕਵਚ’ ਦੇ ਦੂਜੇ ਪੜਾਅ ਦਾ ਆਗਾਜ਼

ਲੁਧਿਆਣਾ ਦੇ ਪੰਜ ਲੱਖ ਨਾਗਰਿਕਾਂ ਨੂੰ ਦਿੱਤੀ ਜਾਵੇਗੀ ਸਿਖਲਾਈ

  • fb
  • twitter
  • whatsapp
  • whatsapp
featured-img featured-img
ਵਿਦਿਆਰਥੀਆਂ ਨੂੰ ਸਿਖਲਾਈ ਦਿੰਦਾ ਹੋਇਆ ਮਾਹਿਰ। -ਫੋਟੋ: ਹਿਮਾਂਸ਼ੂ
Advertisement

ਬਾਲ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ (ਡੀ ਐੱਮ ਸੀ ਐੱਚ) ਦੇ ਸਹਿਯੋਗ ਨਾਲ ‘ਮਿਸ਼ਨ ਸਵਸਥ ਕਵਚ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ, ਜੋ ਕਿ ਲੁਧਿਆਣਾ ਨੂੰ ਹਾਈਪਰਟੈਨਸ਼ਨ ਮੁਕਤ ਜ਼ਿਲ੍ਹਾ ਬਣਾਉਣ ਦੇ ਉਦੇਸ਼ ਨਾਲ ਇੱਕ ਪ੍ਰਮੁੱਖ ਸਿਹਤ ਪਹਿਲ ਹੈ।

ਇਸ ਮੁਹਿੰਮ ਦੇ ਪਹਿਲੇ ਪੜਾਅ ਦੌਰਾਨ 80 ਸਰਕਾਰੀ ਤੇ ਨਿੱਜੀ ਸਕੂਲਾਂ ਦੇ 50,000 ਵਿਦਿਆਰਥੀਆਂ ਅਤੇ ਇੱਕ ਹਜ਼ਾਰ ਅਧਿਆਪਕਾਂ ਨੂੰ ਜੀਵਨ ਰੱਖਿਅਕ ਕਾਰਡੀਓ ਪਲਮੇਨਰੀ ਰੀਸਸੀਟੇਸ਼ਨ (ਸੀ ਪੀ ਆਰ) ਅਤੇ ਬਲੱਡ ਪ੍ਰੈਸ਼ਰ (ਬੀ ਪੀ) ਬਾਰੇ ਸਿਖਲਾਈ ਦਿੱਤੀ ਗਈ। ਅਧਿਆਪਕਾਂ ਨੂੰ ਸਿਹਤ ਸਲਾਹਕਾਰ ਅਤੇ ਵਿਦਿਆਰਥੀਆਂ ਨੂੰ ਸਿਹਤ ਨੈੱਟਵਰਕ ਬਣਾਉਣ ਵਾਲੇ ਸਿਹਤ ਸਰਪ੍ਰਸਤ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਪੜਾਅ ਵਿੱਚ ਹਾਈਪਰਟੈਨਸ਼ਨ ਲਈ ਲਗਪਗ 5 ਲੱਖ ਨਿਵਾਸੀਆਂ ਦੀ ਜਾਂਚ ਕੀਤੀ ਗਈ।

Advertisement

ਦੂਜੇ ਪੜਾਅ ਦੇ ਤਹਿਤ ਲੁਧਿਆਣਾ ਦੇ ਪੰਜ ਲੱਖ ਨਾਗਰਿਕਾਂ ਨੂੰ ਸੀ ਪੀ ਆਰ ਅਤੇ ਬੀ ਪੀ ਮਾਪ ਵਿੱਚ ਸਿਖਲਾਈ ਦਿੱਤੀ ਜਾਵੇਗੀ। ਇਸ ਦੌਰਾਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਮਿਸ਼ਨ ਸਵਸਥ ਕਵਚ ਇੱਕ ਪ੍ਰੋਗਰਾਮ ਤੋਂ ਵੱਧ ਹੈ। ਡਿਪਟੀ ਕਮਿਸ਼ਨਰ ਵੱਲੋਂ ਪੀ ਏ ਯੂ ਦੇ ਉਪ ਕੁਲਪਤੀ ਡਾ. ਐੱਸ ਐੱਸ ਗੋਸਲ, ਰਜਿਸਟਰਾਰ ਰਿਸ਼ੀਪਾਲ ਸਿੰਘ ਅਤੇ ਐੱਸ ਪੀ ਓਸਵਾਲ, ਰਜਨੀ ਬੈਕਟਰ, ਬਿਪਿਨ ਗੁਪਤਾ, ਡਾ. ਗੁਰਪ੍ਰੀਤ ਸਿੰਘ ਵਾਂਦਰ, ਡਾ. ਰਵਿੰਦਰ ਵਰਮਾ, ਕੈਪਟਨ ਵੀ ਕੇ ਸਿਆਲ, ਅਸ਼ਵਨੀ ਕੁਮਾਰ, ਮਨਜੀਤ ਸਿੰਘ, ਸਚਿਨ ਚੰਦਸੁਰੇ, ਮੁਕੇਸ਼ ਕੁਮਾਰ, ਡਾ. ਪਰਮਜੀਤ ਕੌਰ ਅਤੇ ਡਾ. ਚਰਨਜੀਤ ਕੌਰ ਦਾ ਸਨਮਾਨਿਤ ਕੀਤਾ ਗਿਆ।

Advertisement

Advertisement
×