ਪੈਰੋਲ ’ਤੇ ਬਾਹਰ ਆਇਆ ਝਪਟਮਾਰ ਕਾਬੁੂ
ਨਸ਼ਾ ਤਸਕਰੀ ਦੇ ਕੇਸ ਵਿੱਚ 10 ਸਾਲ ਦੀ ਸਜ਼ਾ ਭੁਗਤ ਰਿਹਾ ਗੁਰਪ੍ਰੀਤ ਸਿੰਘ ਗੋਰਾ 54 ਦਿਨ ਦੀ ਪੈਰੋਲ ’ਤੇ ਆਉਣ ਮਗਰੋਂ ਸੋਨੇ ਦੀ ਚੇਨ ਝਪਟਣ ਦੇ ਮਾਮਲੇ ’ਚ ਮੁੜ ਪੁਲੀਸ ਅੜਿੱਕੇ ਆ ਗਿਆ ਹੈ। ਗੁਰਪ੍ਰੀਤ ਸਿੰਘ ਉਰਫ਼ ਗੋਰਾ ਖ਼ਿਲਾਫ਼ ਕਈ...
Advertisement
ਨਸ਼ਾ ਤਸਕਰੀ ਦੇ ਕੇਸ ਵਿੱਚ 10 ਸਾਲ ਦੀ ਸਜ਼ਾ ਭੁਗਤ ਰਿਹਾ ਗੁਰਪ੍ਰੀਤ ਸਿੰਘ ਗੋਰਾ 54 ਦਿਨ ਦੀ ਪੈਰੋਲ ’ਤੇ ਆਉਣ ਮਗਰੋਂ ਸੋਨੇ ਦੀ ਚੇਨ ਝਪਟਣ ਦੇ ਮਾਮਲੇ ’ਚ ਮੁੜ ਪੁਲੀਸ ਅੜਿੱਕੇ ਆ ਗਿਆ ਹੈ। ਗੁਰਪ੍ਰੀਤ ਸਿੰਘ ਉਰਫ਼ ਗੋਰਾ ਖ਼ਿਲਾਫ਼ ਕਈ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ਵਿੱਚ ਨਸ਼ਾ ਤਸਕਰੀ, ਨਾਜਾਇਜ਼ ਅਸਲਾ, ਚੋਰੀਆਂ ਅਤੇ ਸ਼ਰਾਬ ਤਸਕਰੀ ਦੇ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਸਾਢੇ ਚਾਰ ਵਜੇ ਮੁਲਜ਼ਮ ਨੇ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਪਿੱਛਾ ਕਰ ਕੇ ਐਕਟਿਵਾ ਸਵਾਰ ਔਰਤ ਦੀ ਚੇਨ ਝਪਟ ਲਈ ਜਿਸ ਮਗਰੋਂ ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕੀਤਾ।
Advertisement
Advertisement
×