DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਨ ਸਰਕਾਰ ਦੇ ਲੋਕ ਪੱਖੀ ਕੰਮਾਂ ਨੇ ਜਿੱਤਿਆ ਲੋਕਾਂ ਦਾ ਭਰੋਸਾ: ਅਮਨ ਅਰੋੜਾ

ਕਾਂਗਰਸ ਤੇ ਅਕਾਲੀ ਦਲ ਦੇ ਦਰਜਨਾਂ ਵਰਕਰ ‘ਆਪ’ ’ਚ ਸ਼ਾਮਲ
  • fb
  • twitter
  • whatsapp
  • whatsapp
featured-img featured-img
ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਨਾਲ ‘ਆਪ’ ਆਗੂ।
Advertisement

ਲੁਧਿਆਣਾ ਪੱਛਮੀ ’ਚ ਸੰਜੀਵ ਅਰੋੜਾ ਦੀ ਜਿੱਤ ਪੱਕੀ: ਹਰਜੋਤ ਬੈਂਸ

ਗਗਨਦੀਪ ਅਰੋੜਾ

Advertisement

ਲੁਧਿਆਣਾ 16 ਜੂਨ

ਲੁਧਿਆਣਾ ਪੱਛਮੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਕਾਫ਼ਲਾ ਲਗਾਤਾਰ ਵਧਦਾ ਜਾ ਰਿਹਾ ਹੈ। ਦੂਜੇ ਪਾਸੇ ਕਾਂਗਰਸ ਅਤੇ ਅਕਾਲੀ ਦਲ ਨੂੰ ਵੱਡਾ ਝੱਟਕਾ ਲਗਿਆ ਹੈ। ਸੋਮਵਾਰ ਨੂੰ ਇਨ੍ਹਾਂ ਰਵਾਇਤੀ ਪਾਰਟੀਆਂ ਨਾਲ ਜੁੜੇ 100 ਤੋਂ ਵੱਧ ਲੋਕ ‘ਆਪ’ ਵਿੱਚ ਸ਼ਾਮਲ ਹੋਏ। ਅਕਾਲੀ ਦਲ ਦੀ ਸਾਬਕਾ ਕੌਂਸਲਰ ਸੁਖਵਿੰਦਰ ਕੌਰ ਆਪਣੇ ਸਾਥੀ ਨਿਰਮਲ ਸਿੰਘ, ਹਰਕੀਰਤ ਸਿੰਘ, ਗੁਰਲਾਲ ਸਿੰਘ, ਦਿਲਬਾਦ ਸਿੰਘ, ਸਰਬਜੋਤ ਸਿੰਘ, ਜਵਨਪ੍ਰੀਤ ਸਿੰਘ, ਅੰਸ਼ਪ੍ਰੀਤ ਸਿੰਘ, ਹਰਮਨਦੀਪ ਸਿੰਘ, ਸਤਵੀਰ ਸਿੰਘ, ਗੁਰਬਚਨ ਸਿੰਘ, ਸ਼ਤਰੀ ਸਿੰਘ, ਕਰਨ, ਅਮਨਦੀਪ ਸਿੰਘ, ਜੱਸਾ, ਪ੍ਰਿੰਸਜੋਤ, ਰਮਨਦੀਪ, ਹੈਰੀ, ਪ੍ਰਭਜੋਤ, ਅਭਿਜੋਤ, ਹਰਸ਼ਦੀਪ, ਰੋਸ਼ਨ, ਸਤਯਮ ਕੁੱਕੜ, ਅਨਮੋਲ, ਅਮਨਪ੍ਰੀਤ ਸਿੰਘ, ਬਲਦੇਵ ਸਿੰਘ, ਨਿਸ਼ਾਨ ਸਿੰਘ, ਵਿਜੈ ਕੁਮਾਰ, ਸੁਖਜਿੰਦਰ ਸਿੰਘ ਦੇ ਨਾਲ ਆਪ ਵਿੱਚ ਸ਼ਾਮਲ ਹੋ ਗਏ।

ਇਸ ਤੋਂ ਇਲਾਵਾ, ਆਪ ਛੱਡ ਕੇ ਗਏ ਵਾਰਡ ਨੰਬਰ 62 ਤੋਂ ਵਿਸ਼ਾਲ ਬਤਰਾ ਨੇ ਵੀ ਘਰ ਵਾਪਸੀ ਕੀਤੀ। ਉਨ੍ਹਾਂ ਦੇ ਨਾਲ ਰੋਹਿਤ, ਨਿਰੰਜਨ, ਰਾਹੁਲ, ਅਨੁ ਸਰੀਨ, ਕਰਨ ਚੰਡਲਾ, ਰਵੀ ਕੌਸ਼ਲ, ਮੰਜੀਤ, ਨਿਸ਼ਾਂਤ ਭੰਡਾਰੀ, ਵਿਕੀ ਧਾਲੀਵਾਲ, ਨੀਰਜ ਕੁਮਾਰ, ਸਚਿਨ ਬਤਰਾ, ਵੈਭਵ ਕੁਮਾਰ, ਸਾਵਦੀਪ ਮਿਗਲਾਨੀ, ਜਸਵੰਤ ਸਿੰਘ ਬਟੋਲਾ, ਰਘੁਬੀਰ, ਰਵੀ ਕੌਸ਼ਲ, ਨਰੇਸ਼ ਖੜਾ, ਵਿਕ੍ਰਮਜੀਤ ਜੱਸਲ, ਅਮਰਜੀਤ ਜੱਸਲ, ਸੋਨੂ ਕੁਮਾਰ, ਬਲਦੇਵ ਸਿੰਘ, ਕੁਲਵੰਤ ਸਿੰਘ, ਗੁਰਪ੍ਰੀਤ ਲੱਕੀ, ਵਿਕੀ ਲਾਹੌਟ, ਰਾਕੇਸ਼ ਕੁਮਾਰ, ਸ਼ੂਰਵੀਰ ਸਿੰਘ, ਰਵਿੰਦਰ ਕੁਮਾਰ, ਰਾਜੀਵ ਜੈਨ, ਤਜਿੰਦਰ ਆਹੂਜਾ, ਸ਼ੰਮੀ ਹੰਸਾ ਵੀ ‘ਆਪ’ ਵਿੱਚ ਸ਼ਾਮਲ ਹੋਏ।

ਹੋਰ ਆਗੂਆਂ ਵਿੱਚ ਡੈਨਿਅਲ ਖੁਕਰ, ਅਨੀਤਾ ਸ਼ਾਹ, ਡਾ. ਗੁਲਸ਼ਨ ਪੀਟਰ, ਨਿਧਿ ਭੰਡਾਰੀ, ਲੂਕ ਜੇਮਸ (ਅਸ਼ਵਨੀ), ਨਥੀ ਰਾਮ, ਪਾਸਟਰ ਵਿਨੋਦ ਕੁਮਾਰ, ਪਾਸਟਰ ਵਿਕਟਰ ਜੇਮਸ, ਸਿਲਵੈਸਟਰ ਸ਼ਾਹ, ਕਪਿਲ ਕੁਮਾਰ, ਵਿਪਿਨ, ਪਾਸਟਰ ਪ੍ਰੀਤੀ ਜੇਮਸ, ਵਿਲੀਅਮ ਮਸੀਹ, ਉਦੇ ਟੰਡਨ, ਰਿੰਕੂ ਕੁਮਾਰ ਨੇ ‘ਆਪ’ ਦਾ ਪੱਲਾ ਫੜਿਆ।

‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਡਾ.ਸੰਨੀ ਆਹਲੂਵਾਲੀਆ ਅਤੇ ਹਰਚੰਦ ਸਿੰਘ ਬਰਸਟ ਦੀ ਮੌਜੂਦਗੀ ਵਿੱਚ ਸਾਰੇ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਾਇਆ ਅਤੇ ਸਵਾਗਤ ਕੀਤਾ।

‘ਆਪ’ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਨੇ ਕਿਹਾ ਕਿ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਪਿਛਲੇ ਤਿੰਨ ਸਾਲਾਂ ਤੋਂ, ਸਾਡੇ ਘਰ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ, ਜਿਸ ਕਾਰਨ ਸਾਨੂੰ ਬਹੁਤ ਜ਼ਿਆਦਾ ਵਿੱਤੀ ਰਾਹਤ ਮਿਲੀ ਹੈ। ਇਸ ਦੇ ਨਾਲ ਹੀ, ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਵਿੱਚ ਸੁਧਾਰ ਹੋਣ ਕਾਰਨ, ਸਾਡਾ ਵਿੱਤੀ ਦਬਾਅ ਵੀ ਕਾਫ਼ੀ ਘੱਟ ਗਿਆ ਹੈ।

ਹਰਜੋਤ ਬੈਂਸ ਨੇ ਕਿਹਾ ਕਿ ਲੁਧਿਆਣਾ ਪੱਛਮੀ ਦੇ ਲੋਕਾਂ ਨੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੂੰ ਜਿਤਾਉਣ ਦਾ ਫੈਸਲਾ ਕਰ ਲਿਆ ਹੈ। ਸਾਡੀ ਕੋਸ਼ਿਸ਼ ਜਿੱਤ ਦੇ ਫਰਕ ਨੂੰ ਵਧਾਉਣ ਦੀ ਹੈ। ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਬਾਰੇ ਕਿਸੇ ਦੇ ਮਨ ਵਿੱਚ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਦਾ ਵੱਡੇ ਫਰਕ ਨਾਲ ਜਿੱਤਣਾ ਯਕੀਨੀ ਹੈ। ਕਾਂਗਰਸ ਅਤੇ ਭਾਜਪਾ ਦੂਜੇ ਸਥਾਨ ਲਈ ਲੜ ਰਹੇ ਹਨ।

Advertisement
×