ਕੁੱਟ ਕੁੱਟ ਕੇ ਨੌਜਵਾਨ ਦਾ ਕਰਨ ਕਰਨ ਵਾਲੇ ਨੇ ਵੀਡੀਓ ਜਾਰੀ ਕੀਤੀ
ਰੰਜਿਸ਼ ਕਰਕੇ ਕੀਤਾ ਕਤਲ; ਪੁਲੀਸ ਵੱਲੋਂ 7 ਖ਼ਿਲਾਫ਼ ਕੇਸ ਦਰਜ
Advertisement
ਜਗਰਾਉਂ ’ਚ ਕੋਠੇ ਸ਼ੇਰ ਜੰਗ ਵਿੱਚ ਬੀਤੀ 29 ਜੁਲਾਈ ਦੀ ਰਾਤ ਜਸਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੂੰ ਕੁੱਟ ਕੁੱਟ ਕੇ ਕਤਲ ਕਰਨ ਦੀ ਜ਼ਿੰਮੇਵਾਰੀ ਰਮਨਦੀਪ ਸਿੰਘ ਉਰਫ਼ ਰਮਨਾ ਨਾਂ ਦੇ ਵਿਅਕਤੀ ਨੇ ਲਈ ਹੈ। ਰਮਨਦੀਪ ਸਿੱਧਵਾਂ ਬੇਟ ਰੋਡ ’ਤੇ ਟਰੱਕਾਂ ਦੇ ਪੂਰਾਣੇ ਰਿੰਮਾਂ ਦਾ ਕੰਮ ਕਰਦਾ ਹੈ। ਉਸ ਨੇ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਕੇ
ਜਸਪ੍ਰੀਤ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਵੀਡੀਓ ਵਿੱਚ ਕਿਹਾ ਹੈ ਕਿ ਜੱਸੇ ਨੂੰ ਉਨ੍ਹਾਂ ਨੇ ਮਾਰਿਆ ਹੈ। ਉਸ ਨੇ ਕਿਹਾ ਕਿ ਜੱਸਾ ਰਿਵਾਲਵਰ ਦਿਖਾਉਂਦਾ ਸੀ। ਲਗਪਗ 25 ਦਿਨ ਪਹਿਲਾਂ ਉਨ੍ਹਾਂ ਦਾ ਜੱਸੇ ਨਾਲ ਸਮਝੌਤਾ ਵੀ ਹੋਇਆ ਸੀ ਪਰ ਉਹ ਨਹੀਂ ਹਟਿਆ ਇਸ ਲਈ ਉਨ੍ਹਾਂ ਨੂੰ ਜੱਸਾ ਮਾਰਨਾ ਪਿਆ। ਰਮਨਦੀਪ ਨੇ ਦੱਸਿਆ ਕਿ ਜਸਪ੍ਰੀਤ ਦਾ ਰਿਵਾਲਵਰ ਹੁਣ ਉਸ ਦੇ ਕੋਲ ਹੈ। ਪੁਲੀਸ ਨੇ ਜਸਪ੍ਰੀਤ ਦੇ ਪਿਤਾ ਦੇ ਬਿਆਨਾਂ ਤੇ ਪੁਲੀਸ ਨੇ ਰਮਨਦੀਪ ਸਿੰਘ ਸਮੇਤ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। Advertisement
Advertisement
×