ਚੌਕੀਮਾਨ ਅੱਡੇ ’ਤੇ ਚੱਲ ਰਹੇ ਲੰਗਰ ਦਾ ਗੱਲਾ ਚੁੱਕਿਆ
ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਪਿੰਡ ਚੌਕੀਮਾਨ ਦੇ ਸਮਾਜ ਸੇਵੀ ਸਾਬਕਾ ਸਰਪੰਚ ਬਾਬਾ ਭਾਨ ਸਿੰਘ ਦੇ ਪਰਿਵਾਰ ਵੱਲੋਂ ਲੋੜਵੰਦਾਂ ਲਈ ਚਲਾਏ ਜਾ ਰਹੇ ਲੰਗਰ ਦੇ ਬਾਹਰ ਰੱਖਿਆ ਗੱਲਾ ਦੋ ਮੋਟਰਸਾਈਕਲ ਸਵਾਰ ਨੌਜਵਾਨ ਚੱਕ ਕੇ ਲੈ ਗਏ। ਇਹ ਗੱਲਾ ਲੰਗਰ ਵਿੱਚ ਸੇਵਾ ਪਾਉਣ...
Advertisement
ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਪਿੰਡ ਚੌਕੀਮਾਨ ਦੇ ਸਮਾਜ ਸੇਵੀ ਸਾਬਕਾ ਸਰਪੰਚ ਬਾਬਾ ਭਾਨ ਸਿੰਘ ਦੇ ਪਰਿਵਾਰ ਵੱਲੋਂ ਲੋੜਵੰਦਾਂ ਲਈ ਚਲਾਏ ਜਾ ਰਹੇ ਲੰਗਰ ਦੇ ਬਾਹਰ ਰੱਖਿਆ ਗੱਲਾ ਦੋ ਮੋਟਰਸਾਈਕਲ ਸਵਾਰ ਨੌਜਵਾਨ ਚੱਕ ਕੇ ਲੈ ਗਏ। ਇਹ ਗੱਲਾ ਲੰਗਰ ਵਿੱਚ ਸੇਵਾ ਪਾਉਣ ਲਈ ਸੰਗਤ ਵਾਸਤੇ ਰੱਖਿਆ ਗਿਆ ਸੀ ਜਿਸ ਨੂੰ ਸਾਲ ਬਾਅਦ ਪ੍ਰਬੰਧਕਾਂ ਵੱਲੋਂ ਖੋਲ੍ਹਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਗੱਲੇ ਵਿੱਚੋਂ 40 ਤੋਂ 45 ਹਜ਼ਾਰ ਰੁਪਏ ਨਿਕਲਦੇ ਹਨ ਜੋ ਲੰਗਰ ਦੀ ਸੇਵਾ ਵਿੱਚ ਲਾਏ ਜਾਂਦੇ ਹਨ। ਸੀਸੀਟੀਵੀ ਕੈਮਰੇ ’ਚ ਮੁਲਜ਼ਮਾਂ ਦੀ ਪਛਾਣ ਪਿੰਡ ਪੱਬੀਆਂ ਦੇ ਵਸਨੀਕਾਂ ਵਜੋਂ ਹੋਈ ਹੈ, ਜਿਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਗਈ ਹੈ।
Advertisement
Advertisement
Advertisement
×