ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਇੰਗਲੈਂਡ ’ਚ ਫੌਤ ਹੋਏ ਨੌਜਵਾਨ ਦਾ ਅੰਤਿਮ ਸੰਸਕਾਰ

ਪੱਤਰ ਪ੍ਰੇਰਕ ਮੰਡੀ ਅਹਿਮਦਗੜ੍ਹ, 7 ਅਕਤੂਬਰ ਇੱਥੋਂ ਦੇ ਇੱਕ ਸਮਾਜ ਸੇਵੀ ਪਰਿਵਾਰ ਦੇ ਇਕਲੌਤੇ ਪੁੱਤਰ ਦੀ ਇੰਗਲੈਂਡ ਦੇ ਕਵੈਂਟਰੀ ਸ਼ਹਿਰ ਵਿੱਚ ਸਮੁੰਦਰ ਦੇ ਕੰਢੇ ਨਹਾਉਂਦਿਆਂ ਕਥਿਤ ਤੌਰ ’ਤੇ ਡੁੱਬਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਉਸ ਦੀ ਲਾਸ਼ ਇੰਗਲੈਂਡ ਤੋਂ...
ਕ੍ਰਿਸ਼ ਗਰਗ ਦੀ ਫਾਈਲ ਫੋਟੋ।
Advertisement

ਪੱਤਰ ਪ੍ਰੇਰਕ

ਮੰਡੀ ਅਹਿਮਦਗੜ੍ਹ, 7 ਅਕਤੂਬਰ

Advertisement

ਇੱਥੋਂ ਦੇ ਇੱਕ ਸਮਾਜ ਸੇਵੀ ਪਰਿਵਾਰ ਦੇ ਇਕਲੌਤੇ ਪੁੱਤਰ ਦੀ ਇੰਗਲੈਂਡ ਦੇ ਕਵੈਂਟਰੀ ਸ਼ਹਿਰ ਵਿੱਚ ਸਮੁੰਦਰ ਦੇ ਕੰਢੇ ਨਹਾਉਂਦਿਆਂ ਕਥਿਤ ਤੌਰ ’ਤੇ ਡੁੱਬਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਉਸ ਦੀ ਲਾਸ਼ ਇੰਗਲੈਂਡ ਤੋਂ ਮੰਗਵਾ ਕੇ ਬੀਤੇ ਦਨਿੀਂ ਅੰਤਿਮ ਸਸਕਾਰ ਕਰ ਦਿੱਤਾ ਹੈ। ਪੀੜਤ ਦੀ ਪਛਾਣ ਕ੍ਰਿਸ਼ ਗਰਗ ਵਜੋਂ ਹੋਈ ਹੈ। ਉਹ ਇੱਥੋਂ ਦੇ ਦਰਪਨ ਸਟੂਡੀਓ ਵਾਲੇ ਗੋਪਾਲ ਕ੍ਰਿਸ਼ਨ ਦਾ ਪੁੱਤਰ ਸੀ ਅਤੇ ਲਗਪਗ ਸੱਤ ਮਹੀਨੇ ਪਹਿਲਾਂ ਇੰਗਲੈਂਡ ਦੇ ਕਵੈਂਟਰੀ ਸ਼ਹਿਰ ਵਿੱਚ ਸਟੱਡੀ ਵੀਜ਼ੇ ’ਤੇ ਗਿਆ ਸੀ। ਕ੍ਰਿਸ਼ ਦੀ ਆਖਰੀ ਵਾਰ ਆਪਣੇ ਮਾਪਿਆਂ ਨਾਲ ਗੱਲ 19 ਸਤੰਬਰ ਨੂੰ ਹੋਈ ਸੀ। ਪਰਿਵਾਰ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਿਆ ਜਦੋਂ ਕੁੱਝ ਦਨਿ ਪਹਿਲਾਂ ਉਨ੍ਹਾਂ ਨੂੰ ਇੰਗਲੈਂਡ ਤੋਂ ਫੋਨ ਆਇਆ ਕਿ ਕ੍ਰਿਸ਼ ਦੀ ਲਾਸ਼ ਸਮੁੰਦਰ ਕੰਢਿਓਂ ਮਿਲੀ ਹੈ। ਲਾਸ਼ ਦੀ ਪਛਾਣ 25 ਸਤੰਬਰ ਨੂੰ ਹੋਈ ਸੀ। ਇੰਗਲੈਂਡ ਰਹਿੰਦੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਮਦਦ ਨਾਲ ਲਾਸ਼ ਮੰਗਵਾ ਕੇ ਪਰਿਵਾਰ ਨੇ ਅੰਤਿਮ ਸੰਸਕਾਰ ਕਰ ਦਿੱਤਾ ਹੈ। ਹਾਲਾਂਕਿ, ਪਰਿਵਾਰ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਦਾ ਪੁੱਤਰ ਇਕੱਲਾ ਕਿਸ ਤਰ੍ਹਾਂ ਸਮੁੰਦਰ ਦੇ ਕੰਢੇ ਪਹੁੰਚ ਗਿਆ ਅਤੇ ਕਵਿੇਂ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਮਗਰੋਂ ਉਸ ਦੀ ਲਾਸ਼ ਡੂੰਘੇ ਪਾਣੀ ਤੋਂ ਬਾਹਰ ਕਵਿੇਂ ਆ ਗਈ। ਕ੍ਰਿਸ਼ ਨਮਿਤ ਪਾਠ ਦਾ ਭੋਗ ਐਤਵਾਰ ਨੂੰ ਬਜਰੰਗ ਅਖਾੜਾ ਵਿੱਚ ਪਵੇਗਾ।

Advertisement