ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੜਕ ਕੰਢੇ ਲੱਗੇ ਦਰੱਖਤ ਪੁੱਟਣ ਦੇ ਮਾਮਲੇ ਨੇ ਲਿਆ ਨਵਾਂ ਮੋੜ

ਮੰਡੀ ਬੋਰਡ ਅਧਿਕਾਰੀਆਂ ’ਤੇ ਸੜਕ ਨੂੰ ਦੋ ਫੁੱਟ ਪੂਰਬ ਵਾਲੇ ਪਾਸੇ ਖਿਸਕਾਉਣ ਦੇ ਦੋਸ਼ ਲੱਗੇ
ਸੜਕ ਪੁੱਟਣ ਦੇ ਕੰਮ ’ਚ ਜੁਟੇ ਕਾਮੇ।
Advertisement

ਮੰਡੀ ਬੋਰਡ ਵੱਲੋਂ ਉਸਾਰੀ ਅਧੀਨ ਸੁਧਾਰ ਤੋਂ ਬੋਪਾਰਾਏ ਕਲਾਂ ਨੂੰ ਜੋੜਦੀ ਸੜਕ ਕਿਨਾਰੇ ਖੜ੍ਹੇ ਦਰਜਨਾਂ ਦਰੱਖਤ ਪੁੱਟਣ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਕੁਝ ਕਿਸਾਨਾਂ ਨਾਲ ਮਿਲੀਭੁਗਤ ਕਰ ਕੇ ਸੜਕ ਹੀ ਦੋ ਫੁੱਟ ਖਿਸਕਾ ਦਿੱਤੀ ਹੈ। ਮੌਕੇ ’ਤੇ ਪੁੱਟੀ ਜਾ ਰਹੀ ਸੜਕ ਬਾਰੇ ਜਾਣਕਾਰੀ ਲੈਣ ਲਈ ਜਦੋਂ ਮੰਡੀ ਬੋਰਡ ਦੇ ਐੱਸ.ਡੀ.ਓ ਗੁਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ 17 ਮਈ ਤੋਂ ਸੜਕ ਦੀ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ਸੀ ਪਰ ਮੌਕੇ ’ਤੇ ਸੜਕ ਉਸਾਰੀ ਕਰ ਰਹੀ ਨਿਰਮਾਣ ਕੰਪਨੀ ਦੇ ਸਾਈਟ ਮੈਨੇਜਰ ਦੀ ਨਿਗਰਾਨੀ ਹੇਠ ਸੜਕ ਨੂੰ ਪੂਰਬ ਵਾਲੇ ਪਾਸੇ ਖਿਸਕਾਏ ਜਾਣ ਲਈ ਸੜਕ ਪੁੱਟੀ ਜਾ ਰਹੀ ਸੀ।

ਕਾਬਿਲੇਗ਼ੌਰ ਹੈ ਕਿ ਪਿੰਡ ਸੁਧਾਰ ਦੀ ਪੰਚਾਇਤ ਵੱਲੋਂ ਬੇਨਤੀ ਕਰਨ ’ਤੇ 29 ਮਈ ਨੂੰ ਮਾਲ ਵਿਭਾਗ ਵੱਲੋਂ ਨਿਸ਼ਾਨਦੇਹੀ ਕਰ ਕੇ ਬੁਰਜੀਆਂ ਲਾ ਦਿੱਤੀਆਂ ਗਈਆਂ ਸਨ। ਡੀਸੀ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਣਾਈ ਗਈ ਕਮੇਟੀ ਦੀ ਸਿਫ਼ਾਰਸ਼ ’ਤੇ ਜੰਗਲਾਤ ਵਿਭਾਗ ਵੱਲੋਂ ਸੜਕ ਕਿਨਾਰੇ ਖੜ੍ਹੇ ਦਰੱਖਤਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਜੰਗਲਾਤ ਵਿਭਾਗ ਵੱਲੋਂ 202 ਦਰੱਖਤਾਂ ਨੂੰ ਕੱਟਣ ਤੋਂ ਪਹਿਲਾਂ 1010 ਨਵੇਂ ਪੌਦੇ ਲਾਉਣ ਲਈ ਪੰਚਾਇਤ ਨੂੰ ਪਾਬੰਦ ਕੀਤਾ ਗਿਆ ਹੈ। ਹਾਲਾਂਕਿ ਪਿੰਡ ਸੁਧਾਰ ਦੇ ਕਈ ਸਮਾਜ-ਸੇਵੀਆਂ ਵੱਲੋਂ ਦੋ ਦਹਾਕੇ ਪੁਰਾਣੇ ਦਰੱਖਤ ਪੁੱਟਣ ਦਾ ਵਿਰੋਧ ਕੀਤਾ ਜਾ ਰਿਹਾ ਹੈ।

Advertisement

ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ: ਡੀਐੱਸਪੀ

ਸਰਕਾਰੀ ਜ਼ਮੀਨ ਵਿੱਚੋਂ ਪੁੱਟੇ ਦਰਜਨਾਂ ਦਰੱਖਤਾਂ ਦੀ ਜਾਂਚ ਥਾਣਾ ਸੁਧਾਰ ਦੀ ਪੁਲੀਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਡੀ.ਐੱਸ.ਪੀ ਦਾਖਾ ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੋਂ ਪੁੱਟੇ ਦਰੱਖਤਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸੜਕ ਨਿਰਮਾਣ ਕੰਪਨੀ ਦੇ ਕਰਿੰਦਿਆਂ ਨੇ ਨਿਸ਼ਾਨਦੇਹੀ ਦੀਆਂ ਬੁਰਜੀਆਂ ਹੀ ਪੁੱਟ ਦਿੱਤੀਆਂ ਹਨ ਅਤੇ ਮੌਕੇ ’ਤੇ ਸੜਕ ਕਰੀਬ ਦੋ ਫੁੱਟ ਪੂਰਬ ਵਾਲੇ ਪਾਸੇ ਖਿਸਕਾ ਦਿੱਤੀ ਗਈ ਹੈ।

Advertisement