ਪੌੜ ਗੋਤ ਦੇ ਜਠੇਰਿਆਂ ਦਾ ਸਾਲਾਨਾ ਮੇਲਾ 2 ਨੂੰ
ਮਾਛੀਵਾੜਾ: ਗੁਰੂ ਰਵਿਦਾਸ ਮਹਾਰਾਜ ਦੇ ਪੈਰੋਕਾਰਾਂ ਵੱਲੋਂ ਪਿੰਡ ਕੀੜੀ ਅਫ਼ਗਾਨਾ ਵਿੱਚ ਪੌੜ ਗੋਤ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਤੇ ਭੰਡਾਰਾ 2 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਿਸ਼ਨ ਦਾਸ ਮਜਾਰੀ ਸਾਬਕਾ ਚੇਅਰਮੈਨ ਬਲਾਕ ਸਮਿਤੀ,...
Advertisement
ਮਾਛੀਵਾੜਾ: ਗੁਰੂ ਰਵਿਦਾਸ ਮਹਾਰਾਜ ਦੇ ਪੈਰੋਕਾਰਾਂ ਵੱਲੋਂ ਪਿੰਡ ਕੀੜੀ ਅਫ਼ਗਾਨਾ ਵਿੱਚ ਪੌੜ ਗੋਤ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਤੇ ਭੰਡਾਰਾ 2 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਿਸ਼ਨ ਦਾਸ ਮਜਾਰੀ ਸਾਬਕਾ ਚੇਅਰਮੈਨ ਬਲਾਕ ਸਮਿਤੀ, ਚੌਧਰੀ ਕਿਰਪਾ ਰਾਮ ਕੰਗਾ, ਧਰਮਪਾਲ ਚੱਕੀ, ਸੁਖਵੀਰ ਸਿੰਘ ਭੋਲਾ, ਡਾਇਰੈਕਟਰ ਗੁਰਮੁਖ ਦੀਪ, ਧਿਆਨ ਸਿੰਘ ਮਜਾਰਾ, ਸੰਦੇਸ਼ ਰਾਜ ਭਰਥਲਾ, ਨਿਰਮਲ ਸਿੰਘ, ਸ਼ਿੰਗਾਰਾ ਰਾਮ ਲੁਧਿਆਣਾ ਤੇ ਮਾਸਟਰ ਤੇਲੂ ਰਾਮ ਛਿਦੌੜੀ ਨੇ ਦੱਸਿਆ ਕਿ 2 ਨਵੰਬਰ ਨੂੰ ਸਵੇਰੇ 10 ਵਜੇ ਝੰਡੇ ਦੀ ਰਸਮ ਤੇ 11 ਵਜੇ ਪਿੱਤਰ ਪੂਜਾ ਕੀਤੀ ਜਾਵੇਗੀ ਜਿਸ ਉਪਰੰਤ ਗਾਇਕ ਦਵਿੰਦਰ ਰੋਹੀ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। - ਪੱਤਰ ਪ੍ਰੇਰਕ
Advertisement
Advertisement
×