ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਤੀਆਂ ਦਾ ਮੇਲਾ ਅੱਜ
ਨਾਰੀ ਏਕਤਾ ਆਸਰਾ ਸੰਸਥਾ ਵੱਲੋਂ 24 ਅਗਸਤ ਨੂੰ ਸ਼ਾਮ 3 ਵਜੇ ਤੋਂ ਦੇਰ ਸ਼ਾਮ ਤੱਕ ਚੱਲਣ ਵਾਲੇ ਤੀਆਂ ਦੇ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਮੇਲੇ ਦੇ ਡਾਇਰੈਕਟਰ ਕਰਮਦੀਪ ਸਿੰਘ ਬਿਰਦੀ ਅਤੇ ਮੁੱਖ ਸੇਵਾਦਾਰ ਸੋਹਨ ਸਿੰਘ ਗੋਗਾ ਨੇ...
Advertisement
ਨਾਰੀ ਏਕਤਾ ਆਸਰਾ ਸੰਸਥਾ ਵੱਲੋਂ 24 ਅਗਸਤ ਨੂੰ ਸ਼ਾਮ 3 ਵਜੇ ਤੋਂ ਦੇਰ ਸ਼ਾਮ ਤੱਕ ਚੱਲਣ ਵਾਲੇ ਤੀਆਂ ਦੇ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਮੇਲੇ ਦੇ ਡਾਇਰੈਕਟਰ ਕਰਮਦੀਪ ਸਿੰਘ ਬਿਰਦੀ ਅਤੇ ਮੁੱਖ ਸੇਵਾਦਾਰ ਸੋਹਨ ਸਿੰਘ ਗੋਗਾ ਨੇ ਦੱਸਿਆ ਕਿ ਇਸ ਮੌਕੇ ਤ੍ਰਿੰਝਣ ਖ਼ਿਤਾਬ ਮੁਕਾਬਲਾ ਹੋਵੇਗਾ ਜਿਸਨੂੰ ਜਿੱਤਣ ਲਈ ਸਭਿਆਚਾਰਕ ਸੰਸਥਾਵਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਅੱਜ ਇੱਥੇ ਇੱਕ ਮੀਟਿੰਗ ਦੌਰਾਨ ਦੱਸਿਆ ਕਿ ਇਸ ਮੌਕੇ ਲੰਬੀ ਗੁੱਤ, ਗਿੱਧਾ, ਭੰਗੜਾ, ਬੋਲੀਆਂ ਅਤੇ ਪੰਜਾਬੀ ਸੱਭਿਆਚਾਰ ਸਬੰਧੀ ਮੁਕਾਬਲੇ ਵੀ ਹੋਣਗੇ ਜਿਨ੍ਹਾਂ ਦੇ ਜੇਤੂਆਂ ਨੂੰ ਵਿਸ਼ੇਸ਼ ਇਨਾਮ ਦੇਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਬੀਬੀ ਕਮਲੇਸ਼ ਜਾਗੜਾ, ਹਰਜੀ ਕੌਰ, ਹਰਜੀਤ ਕੌਰ ਭੱਟੀ, ਵਲਵਿੰਦਰ ਕੌਰ, ਬਲਜੀਤ ਕੌਰ ਬਿਰਦੀ, ਜਨਕ ਮਹਾਜਨ, ਅਮਰਜੀਤ ਕੌਰ ਅਤੇ ਸੁਖਵਿੰਦਰ ਸਿੰਘ ਦਹੇਲਾ ਵੀ ਹਾਜ਼ਰ ਸਨ।
Advertisement
Advertisement
×