ਵੈਟਰਨਰੀ ’ਵਰਸਿਟੀ ’ਚ ਤੀਜ ਦੇ ਮੁਕਾਬਲੇ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ਤੀਜ ਦਾ ਤਿਉਹਾਰ ਮਨਾਇਆ ਗਿਆ। ਯੂਨੀਵਰਸਿਟੀ ਦੀਆਂ ਮਹਿਲਾ ਕਰਮਚਾਰੀਆਂ ਨੇ ਡਾ. ਜਸਮੇਰ ਸਿੰਘ ਹਾਲ ਵਿੱਚ ਪ੍ਰੋਗਰਾਮ ਦਾ ਆਨੰਦ ਮਾਣਿਆ। ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਦੀ ਜੀਵਨ ਸਾਥਣ ਪਵਨਜੀਤ...
Advertisement
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ਤੀਜ ਦਾ ਤਿਉਹਾਰ ਮਨਾਇਆ ਗਿਆ। ਯੂਨੀਵਰਸਿਟੀ ਦੀਆਂ ਮਹਿਲਾ ਕਰਮਚਾਰੀਆਂ ਨੇ ਡਾ. ਜਸਮੇਰ ਸਿੰਘ ਹਾਲ ਵਿੱਚ ਪ੍ਰੋਗਰਾਮ ਦਾ ਆਨੰਦ ਮਾਣਿਆ। ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਦੀ ਜੀਵਨ ਸਾਥਣ ਪਵਨਜੀਤ ਕੌਰ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਯੂਨੀਵਰਸਿਟੀ ਅਧਿਕਾਰੀਆਂ ਦੀਆਂ ਸ਼ਰੀਕੇ-ਹਯਾਤ ਮੰਜੂ ਸ਼ਰਮਾ ਅਤੇ ਗੁਰਜਿੰਦਰ ਕੌਰ ਬਰਾੜ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।Advertisement
ਪ੍ਰਤੀਭਾਗੀਆਂ ਨੇ ਜਿੱਥੇ ਪ੍ਰੰਪਰਾਗਤ ਗੀਤ ਗਾ ਕੇ ਮਾਹੌਲ ਨੂੰ ਸੰਗੀਤਮਈ ਕੀਤਾ, ਉੱਥੇ ਢੋਲ ਦੀ ਥਾਪ ’ਤੇ ਗਿੱਧਾ ਪਾਇਆ। ਇਸ ਮੌਕੇ ਕਈ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਸਭ ਤੋਂ ਸੋਹਣਾ ਪਹਿਰਾਵਾ, ਵਧੀਆ ਨਾਚ, ਲੰਮੀ ਗੁੱਤ, ਲੰਮੇ ਕਾਂਟੇ, ਆਕਰਸ਼ਕ ਪੰਜਾਬੀ ਜੁੱਤੀ ਅਤੇ ਹੋਰ ਕਈ ਮੁਕਾਬਲੇ ਕਰਵਾਏ ਗਏ। ਜੇਤੂਆਂ ਅਤੇ ਮਹਿਮਾਨਾਂ ਨੂੰ ਫੁਲਕਾਰੀਆਂ, ਚੂੜੀਆਂ ਅਤੇ ਹੋਰ ਇਨਾਮ ਦੇ ਕੇ ਸਨਮਾਨਿਆ ਗਿਆ।
Advertisement
×