ਇਥੋਂ ਦੇ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਅੱਜ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਦੀ ਅਗਵਾਈ ਹੇਠ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਇਸ ਮੌਕੇ ਜਿੱਥੇ ਪੀਂਘਾਂ ਝੂਟੀਆਂ ਅਤੇ ਖੀਰ-ਪੂੜੇ ਦੇ ਸਟਾਲ ਲਗਾਏ ਗਏ, ਉਥੇ ਹੀ ਵਿਦਿਆਰਥਣਾਂ ਵਿੱਚ ਮਿਸ ਤੀਜ ਮੁਕਾਬਲਾ ਅਤੇ ਮਹਿੰਦੀ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥਣਾਂ ਨੇ ਇਸ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ।
ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਕਿਹਾ ਕਿ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਨ ਲਈ ਤੀਜ ਤਿਉਹਾਰ ਮਨਾਉਣਾ ਬਹੁਤ ਜ਼ਰੂਰੀ ਹੈ, ਜੋ ਸਾਡੇ ਪੁਰਾਣੇ ਵਿਰਸੇ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਹੈ ਅਤੇ ਬੱਚਿਆਂ ਨੂੰ ਸਭਿਆਚਾਰ ਨਾਲ ਜੋੜ ਕੇ ਉਹ ਅਜਿਹੇ ਤਿਉਹਾਰ ਮਨਾਉਣ ਲਈ ਉਤਸ਼ਾਹਤ ਹੁੰਦੇ ਹਨ। ਪ੍ਰਬੰਧਕ ਕਮੇਟੀ ਤੀਜ ਤਿਉਹਾਰ ਵਿੱਚ ਵਿਸ਼ੇਸ਼ ਤੌਰ 'ਤੇ ਮੌਜੂਦ ਸੀ ਅਤੇ ਪ੍ਰਿੰਸੀਪਲ ਖੁਰਾਣਾ ਨੂੰ ਵਧਾਈ ਦਿੱਤੀ। ਤੀਜ ਤਿਉਹਾਰ ਦੌਰਾਨ ਸਾਰੇ ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵਾ ਪਾਇਆ ਹੋਇਆ ਸੀ। ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਮੇਸ਼ ਜੈਨ ਤੇ ਸੈਕਟਰੀ ਮਹਾਵੀਰ ਜੈਨ ਨੇ ਪ੍ਰਿੰਸੀਪਲ ਤੇ ਸਟਾਫ਼ ਦੀ ਸ਼ਲਾਘਾ ਕੀਤੀ ਜੋ ਹਰ ਸਾਲ ਤੀਜ ਤਿਉਹਾਰ ਮਨਾ ਕੇ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜੀ ਰੱਖਦੇ ਹਨ। ਇਸ ਮੌਕੇ ਹਰਸਿਮਰਨਜੀਤ ਕੌਰ ਮਿਸ ਤੀਜ ਵਜੋਂ ਚੁਣੀ ਗਈ। ਅਧਿਆਪਕਾਂ ਵਲੋਂ ਵਿਦਿਆਰਥੀਆਂ ਨੇ ਕੁੜਤਾ ਪਜਾਮੇ ਦੇ ਨਾਲ-ਨਾਲ ਪੰਜਾਬੀ ਸੂਟ ਅਤੇ ਪੱਗਾਂ ਪਹਿਨੀਆਂ ਜਿਸ ਕਾਰਨ ਸਕੂਲ ਦਾ ਮਾਹੌਲ ਪੰਜਾਬੀ ਸਭਿਆਚਾਰ ਵਿੱਚ ਬਦਲ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਲਕੀਤ ਕੌਰ ਅਤੇ ਕੁਲਦੀਪ ਕੌਰ ਨੇ ਬਾਖੂਬੀ ਨਿਭਾਈ।
ਇਸ ਮੌਕੇ ਮੈਨੇਜਿੰਗ ਕਮੇਟੀ ਤੋਂ ਪ੍ਰਧਾਨ ਰਮੇਸ਼ ਜੈਨ, ਸੈਕਟਰੀ ਮਹਾਵੀਰ ਜੈਨ, ਮੈਨੇਜਰ ਰਾਕੇਸ਼ ਜੈਨ, ਉਪ ਪ੍ਰਧਾਨ ਕਾਂਤਾ ਸਿੰਗਲਾ, ਸੁ਼ਭ ਜੈਨ, ਅਨੀਤਾ ਜੈਨ, ਡੋਲੀ ਬਾਂਸਲ, ਰਾਜੀਵ ਬਾਂਸਲ, ਸਨੀ ਪਾਸੀ, ਸਰਬਜੀਤ ਸਿੰਘ ਧਾਲੀਵਾਲ, ਬੇਅੰਤ ਸਿੰਘ, ਮਨੀਸ਼ ਕੁਮਾਰ, ਮਨੋਜ ਚੱਢਾ, ਇੰਦਰਜੀਤ ਸਿੰਘ, ਕੁਲਦੀਪ ਕੌਰ, ਮਲਕੀਤ ਕੌਰ, ਰਿਪਲ ਰਾਣੀ, ਰਿਸ਼ੂ ਬਾਂਸਲ, ਅੰਜੂ ਕੌਸ਼ਲ, ਪ੍ਰਿਯੰਕਾ ਕੌਰ, ਹਰਸਿਰਤ ਕੌਰ, ਅੰਜੂ ਬਾਲਾ, ਸ਼ੈਲੀ ਅਰੋੜਾ, ਆਂਚਲ ਰਾਣੀ, ਨਵਜੀਤ ਸ਼ਰਮਾ, ਅਨੀਤਾ ਸ਼ਰਮਾ, ਗੁਰਪ੍ਰੀਤ ਕੌਰ, ਹਰਮੀਤ ਕੌਰ ਤੇ ਹੋਰ ਹਾਜ਼ਰ ਸਨ।