ਸੈਂਟੀਨਲ ਇੰਟਰਨੈਸ਼ਨਲ ਸਕੂਲ ਵਿੱਚ ਤੀਆਂ ਮਨਾਈਆਂ
ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਵਿੱਚ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਤੀਆਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ। ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਦੱਸਿਆ ਕਿ ਵਿਦਿਆਰਥਣਾਂ ਨੇ ਤੀਆਂ ਦੇ ਤਿਉਹਾਰ ’ਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਵਿੱਚ ਵਿਦਿਆਰਥਣਾਂ ਨੇ ਗਿੱਧਾ, ਬੋਲੀਆਂ, ਰੈਂਪ ਵਾਕ, ਪ੍ਰਸ਼ਨ ਉੱਤਰ ਆਦਿ ਅਲੱਗ-ਅਲੱਗ ਰਾਊਂਡ ਪਾਸ ਕੀਤੇ ਅਤੇ ਵਿਦਿਆਰਥਣਾਂ ਦੀ ਕਲਾ ਹੋਰ ਵੀ ਨਿਖਰ ਕੇ ਸਾਹਮਣੇ ਆਈ।
ਇਨ੍ਹਾਂ ਵਿਦਿਆਰਥਣਾਂ ਵਿੱਚੋਂ ਵੱਖ-ਵੱਖ ਕੈਟਾਗਰੀਆਂ ਤੇ ਖਿਤਾਬ ਹਾਸਲ ਕੀਤਾ, ਜਿਸ ਵਿੱਚ ਵਧੀਆ ਨੇਲ ਪਾਲਸ਼ ਟੇਕਰੂਪ ਕੌਰ, ਵਧੀਆ ਮਹਿੰਦੀ ਬਵਨੀਤ ਕੌਰ, ਵਧੀਆ ਮੇਕਅੱਪ ਹਰਗੁਣ ਕੌਰ, ਵਧੀਆ ਪਹਿਰਾਵਾ ਬਰਲੀਨ ਕੌਰ, ਵਧੀਆ ਝਾਂਜਰ ਗੁਰਸੀਰਤ ਕੌਰ, ਵਧੀਆ ਡੋਰੀ ਦਾ ਸਟਾਈਲ ਰਸ਼ਨਪ੍ਰੀਤ ਕੌਰ, ਵਧੀਆ ਗਿੱਧਾ ਹਰੀਦੀ ਬਾਤਿਸ਼, ਵਧੀਆ ਡਾਂਸ ਗੌਰਵੀ, ਵਧੀਆ ਜੁੱਤੀ ਸੱਚਕੀਰਤ ਕੌਰ ਅਤੇ ਪਹਿਲੀ ਰਨਰਅੱਪ ਤਸਕੀਰਤ ਕੌਰ, ਦੂਜੀ ਰਨਰਅੱਪ ਮਨਸੀਰਤ ਕੌਰ ਅਤੇ ਮਿਸ ਤੀਜ ਦਾ ਖਿਤਾਬ ਮਹਿਕਪ੍ਰੀਤ ਕੌਰ ਨੇ ਜਿੱਤਿਆ। ਇਸ ਮੌਕੇ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਅਤੇ ਮੈਨਜਮੈਟ ਵੱਲੋਂ ਅੰਮ੍ਰਿਤਪਾਲ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡ ਕੇ ਹੌਸਲਾ-ਅਫ਼ਜ਼ਾਈ ਕੀਤੀ।
ਸਕੂਲ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਬੱਚਿਆਂ ਨੂੰ ਪੰਜਾਬੀ ਵਿਰਾਸਤ ਬਾਰੇ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਅਜਿਹੇ ਤਿਉਹਾਰ ਬੱਚਿਆਂ ਵਿਚ ਆਪਣੀ ਮੂਲ ਸਭਿਆਚਾਰ ਪ੍ਰਤੀ ਪਿਆਰ ਤੇ ਮਾਣ ਪੈਦਾ ਕਰਦੇ ਹਨ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਸ਼ਾਮਿਲ ਸੀ।